ਟੋਰਾਂਟੋ/ਬਿਊਰੋ ਨਿਊਜ਼ : ਕਈ ਹਫਤਿਆਂ ਦੀ ਕੈਂਪੇਨਿੰਗ ਤੋਂ ਬਾਅਦ ਟੋਰਾਂਟੋ ਵਿੱਚ ਮੇਅਰ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵੀਰਵਾਰ ਨੂੰ ਨਵੇਂ ਪੜਾਅ ਵਿੱਚ ਦਾਖਲ ਹੋ ਗਈਆਂ। ਇਨ੍ਹਾਂ ਜ਼ਿਮਨੀ ਚੋਣਾਂ ਲਈ ਐਡਵਾਂਸ ਵੋਟਿੰਗ ਹੁਣ ਖੁੱਲ੍ਹ ਗਈ ਹੈ। ਜਿਹੜੇ ਲੋਕ ਜਲਦੀ ਆਪਣੀ ਵੋਟ ਭੁਗਤਾਉਣੀ ਚਾਹੁੰਦੇ ਹਨ ਉਹ ਅਗਲੇ ਛੇ ਦਿਨਾਂ ਵਿੱਚ ਸਿਟੀ ਦੀਆਂ ਕਈ ਲੋਕੇਸ਼ਨਾਂ ਉੱਤੇ ਅਜਿਹਾ ਕਰ ਸਕਣਗੇ।
ਐਡਵਾਂਸ ਵੋਟਿੰਗ 8 ਜੂਨ ਨੂੰ ਸ਼ੁਰੂ ਹੋ ਕੇ 13 ਜੂਨ ਤੱਕ ਚੱਲੇਗੀ ਤੇ ਇਸ ਦੌਰਾਨ ਸਵੇਰੇ 10:00 ਵਜੇ ਤੋਂ ਵੋਟਿੰਗ ਸ਼ੁਰੂ ਹੋ ਕੇ ਸ਼ਾਮ ਦੇ 7:00 ਵਜੇ ਤੱਕ ਪਿਆ ਕਰੇਗੀ। ਜਿਹੜੇ ਟੋਰਾਂਟੋ ਵਾਸੀ ਹੋਣ ਜਾਂ ਫਿਰ ਜਿਨ੍ਹਾਂ ਦੀ ਪ੍ਰਾਪਰਟੀ ਸਿਟੀ ਵਿੱਚ ਹੋਵੇ ਜਾਂ ਉਨ੍ਹਾਂ ਆਪਣੀ ਪ੍ਰਾਪਰਟੀ ਕਿਰਾਏ ਉੱਤੇ ਦਿੱਤੀ ਹੋਵੇ। ਜਿਨ੍ਹਾਂ ਵਿਦਿਆਰਥੀਆਂ ਦਾ ਪਰਮਾਨੈਂਟ ਐਡਰੈਸ ਕਿਸੇ ਹੋਰ ਮਿਊਂਸਪੈਲਿਟੀ ਵਿੱਚ ਹੋਵੇ ਪਰ ਜਿਹੜੇ ਇਸ ਸਮੇਂ ਟੋਰਾਂਟੋ ਵਿੱਚ ਰਹਿ ਰਹੇ ਹੋਣ, ਉਹ ਵੀ ਦੋਵਾਂ ਮਿਊਂਸਪੈਲਿਟੀਜ਼ ਵਿੱਚ ਵੋਟ ਕਰ ਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …