-4.7 C
Toronto
Wednesday, December 3, 2025
spot_img
Homeਦੁਨੀਆਕੈਨੇਡਾ 'ਚ ਵਿਆਹਾਂ 'ਤੇ ਭਾਰਤੀ ਕਰ ਰਹੇ ਹਨ 55 ਲੱਖ ਤੋਂ ਜ਼ਿਆਦਾ...

ਕੈਨੇਡਾ ‘ਚ ਵਿਆਹਾਂ ‘ਤੇ ਭਾਰਤੀ ਕਰ ਰਹੇ ਹਨ 55 ਲੱਖ ਤੋਂ ਜ਼ਿਆਦਾ ਖਰਚ

logo-2-1-300x105-3-300x105ਬਲ ਬੜੈਚ ਨੇ ‘ਲਿਟਲ ਇੰਡੀਆ ਬਿਗ ਬਿਜਨੈਸ’ ਡਾਕੂਮੈਂਟਰੀ ਬਣਾਈ, 23 ਜੁਲਾਈ ਨੂੰ ਦਿਖਾਈ ਜਾਵੇਗੀ
ਚੰਡੀਗੜ੍ਹ : ਕੈਨੇਡਾ ਵਿਚ ਭਾਰਤੀ ਮੂਲ ਦੇ ਪਰਵਾਸੀਆਂ ਦੇ ਵਿਆਹਾਂ ‘ਤੇ ਵਧਦੇ ਖਰਚ ਨੇ ਕੈਨੇਡੀਅਨ ਮੀਡੀਆ ਦਾ ਵੀ ਧਿਆਨ ਖਿੱਚਿਆ ਹੈ। ਸਖਤ ਮਿਹਨਤ ਕਰਕੇ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਇੰਡੋ ਕੈਨੇਡੀਅਨਾਂ ਦਾ ਭਾਰਤੀ ਅੰਦਾਜ਼ ਵਿਚ ਹੋਣ ਵਾਲੇ ਵਿਆਹਾਂ ‘ਤੇ ਖਰਚ ਲਗਭਗ ਇਕ ਲੱਖ ਡਾਲਰ ਤੋਂ ਜ਼ਿਆਦਾ (55 ਲੱਖ ਤੋਂ ਜ਼ਿਆਦਾ) ਤੱਕ ਪਹੁੰਚ ਰਿਹਾ ਹੈ। ਕੈਨੇਡਾ ਵਿਚ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਭਾਰਤੀ ਭਾਈਚਾਰੇ ਦੇ ਇਨ੍ਹਾਂ ਵੱਡੇ ਵਿਆਹਾਂ ਦੇ ਵੱਡੇ ਕਾਰੋਬਾਰ ‘ਤੇ ਬਲ ਬੜੈਚ ਨੇ ‘ਲਿਟਲ ਇੰਡੀਆ ਬਿਗ ਬਿਜਨੈਸ’ ਡਾਕੂਮੈਂਟਰੀ ਬਣਾਈ ਹੈ। ਇਸ ਵਿਚ ਇਨ੍ਹਾਂ ਵਿਆਹਾਂ ਦੀ ਪੂਰੀ ਜਾਣਕਾਰੀ ਵਿਸਥਾਰ ਵਿਚ ਦਿੱਤੀ ਗਈ ਹੈ। ਇਸ ਨੂੰ ਕੈਨੇਡਾ ਦਾ ਮੁੱਖ ਚੈਨਲ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ 23 ਜੁਲਾਈ ਨੂੰ ਪ੍ਰਸਾਰਿਤ ਕਰੇਗਾ।

ਬੈਂਕੁਇਟ ਹਾਲ ਦੀ ਬੁਕਿੰਗ ਵੀ ਤਿੰਨ-ਤਿੰਨ ਸਾਲ ਪਹਿਲਾਂ
ਬੜੈਚ ਨੇ ਦੱਸਿਆ ਕਿ ਇਕ-ਇਕ ਹਫਤਾ ਚੱਲਣ ਵਾਲੇ ਪ੍ਰੋਗਰਾਮਾਂ ਵਿਚ ਮੇਕਅਪ ਅਤੇ ਫੁੱਲਾਂ ਦੀ ਸਜਾਵਟ ‘ਤੇ ਹੀ ਹਜ਼ਾਰਾਂ ਡਾਲਰ ਖਰਚ ਹੋ ਰਹੇ ਹਨ। ਕਈ ਮਾਮਲਿਆਂ ਵਿਚ ਤਾਂ ਬੈਂਕੁਇਟ ਹਾਲ ਦੀ ਬੁਕਿੰਗ ਤਿੰਨ-ਤਿੰਨ ਸਾਲ ਪਹਿਲਾਂ ਹੋ ਰਹੀ ਹੈ ਕਿਉਂਕਿ ਪਰਿਵਾਰ ਸਮਾਜਿਕ ਰੁਤਬੇ ਲਈ ਵੱਡੀ ਅਤੇ ਨਾਮੀ ਜਗ੍ਹਾ ‘ਤੇ ਹੀ ਵਿਆਹ ਕਰਨਾ ਚਾਹੁੰਦੇ ਹਨ।  ਬੜੈਚ ਨੇ ਦੱਸਿਆ ਕਿ ਮਿਹਨਤ ਕਰਕੇ ਜ਼ਿੰਦਗੀ ਗੁਜ਼ਾਰਨ ਵਾਲੇ ਭਾਰਤੀ ਪਰਿਵਾਰਾਂ ਦੇ ਇਨ੍ਹਾਂ ਵਿਆਹਾਂ ਨੂੰ ਲੈ ਕੇ ਹੋਣ ਵਾਲੇ ਕਾਰੋਬਾਰ ਨੇ ਮੇਰਾ ਧਿਆਨ ਖਿੱਚਿਆ ਅਤੇ ਮੈਂ ਇਹ ਡਾਕੂਮੈਂਟਰੀ ਬਣਾਈ ਹੈ। ਮਿਹਨਤ ਕਰਕੇ ਪਰਿਵਾਰ ਪਾਲਣ ਵਾਲੇ ਮਾਂ-ਬਾਪ ਨੂੰ ਇਨ੍ਹਾਂ ਵਿਆਹਾਂ ਦਾ ਖਰਚ ਕਈ ਵਾਰ ਭਾਰੀ ਵੀ ਪੈ ਜਾਂਦਾ ਹੈ।
ਪੱਤਰਕਾਰ ਅਤੇ ਡਾਕੂਮੈਂਟਰੀ ਪ੍ਰੋਡਿਊਸਰ ਬਲ ਬੜੈਚ ਅਨੁਸਾਰ ਭਾਰਤੀ ਪਰਿਵਾਰਾਂ ਦੇ ਵਿਆਹਾਂ ‘ਤੇ ਇਕ-ਇਕ ਲੱਖ ਡਾਲਰ ਤੋਂ ਜ਼ਿਆਦਾ ਖਰਚ ਨੇ ਆਮ ਕੈਨੇਡੀਅਨਾਂ ਦਾ ਵੀ ਧਿਆਨ ਖਿੱਚਿਆ ਹੈ। ਉਹ ਵੀ ਸ਼ਾਹੀ ਅੰਦਾਜ਼ ਵਿਚ ਹੋਣ ਵਾਲੇ ਇਨ੍ਹਾਂ ਵਿਆਹਾਂ ਵਿਚ ਮਹਿਮਾਨ ਬਣਨ ਦੇ ਇਛੁਕ ਰਹਿੰਦੇ ਹਨ। ਕੈਨੇਡਾ ਵਿਚ ਭਾਰਤੀ ਅੰਦਾਜ਼ ਵਿਚ ਹੋਣ ਵਾਲੇ ਵਿਆਹਾਂ ‘ਤੇ ਬਣੀ ਇਹ ਪਹਿਲੀ ਫਿਲਮ ਹੈ।

ਲਾਸ ਵੇਗਾਸ ਸਟਾਈਲ ‘ਚ ਹੁੰਦੀਆਂ ਹਨ ਪਾਰਟੀਆਂ
ਵੈਨਕੂਵਰ, ਮਾਂਟ੍ਰੀਆਲ ਤੋਂ ਲੈ ਕੇ ਟਰਾਂਟੋ ਤੱਕ ਇਕ ਤਰ੍ਹਾਂ ਦੇ ਇਸ ਫੀਚਰ ਵਿਚ ਇੰਡੋ ਕੈਨੇਡੀਅਨ ਲਾੜਾ-ਲਾੜੀ ਵਿਆਹਾਂ ਤੋਂ ਪਹਿਲਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਲਾਸ ਵੇਗਾਸ ਸਟਾਈਲ ਵਿਚ ਪਾਰਟੀਆਂ ਕਰਦੇ ਹਨ।  ਵਧਦੇ ਬਾਜ਼ਾਰ ਨੂੰ ਦੇਖਦੇ ਹੋਏ ਇੰਡੋ-ਵੈਸਟਰਨ ਬਰਾਈਡਲ ਫੇਅਰ ਵੀ ਲਗਾਤਾਰ ਆਯੋਜਿਤ ਹੋ ਰਹੇ ਹਨ। ਬੜੈਚ ਦਾ ਕਹਿਣਾ ਹੈ ਕਿ ਤਿੰਨ ਸਾਲ ਦੀ ਖੋਜ ਦੌਰਾਨ ਸਾਹਮਣੇ ਆਇਆ ਕਿ ਭਾਰਤੀ ਵਿਆਹ ਵੈਂਡਰਸ ਲਈ ਵੀ ਇਕ ਵੱਡਾ ਕਾਰੋਬਾਰ ਬਣ ਗਏ ਹਨ, ਜਿਸ ਵਿਚ ਕੈਟਰਿੰਗ ਸਰਵਿਸ ਤੋਂ ਲੈ ਕੇ ਲਗਜ਼ਰੀ ਕਾਰ ਸਰਵਿਸ ਪ੍ਰੋਵਾਈਡਰਜ਼, ਮੇਕਅਪ, ਫੋਟੋਗਰਾਫੀ, ਫਲਾਵਰਜ਼, ਗਾਰਮੈਂਟ ਡਿਜ਼ਾਈਨਰਜ਼, ਚਾਕਲੇਟ ਅਤੇ ਭਾਰਤੀ ਮਿਠਾਈ ਬਣਾਉਣ ਵਾਲੇ ਵੈਂਡਰ ਤੱਕ ਹਨ ਅਤੇ ਸਾਰਿਆਂ ਦਾ ਕਾਰੋਬਾਰ ਹਰ ਸੀਜ਼ਨ ਵਿਚ ਵਧ ਰਿਹਾ ਹੈ।

RELATED ARTICLES
POPULAR POSTS