2.1 C
Toronto
Friday, November 21, 2025
spot_img
Homeਦੁਨੀਆਸ਼ਿਲਪਾ ਸ਼ੈਟੀ 'ਤੇ ਸਿਡਨੀ ਦੇ ਹਵਾਈ ਅੱਡੇ 'ਤੇ ਨਸਲੀ ਟਿੱਪਣੀ

ਸ਼ਿਲਪਾ ਸ਼ੈਟੀ ‘ਤੇ ਸਿਡਨੀ ਦੇ ਹਵਾਈ ਅੱਡੇ ‘ਤੇ ਨਸਲੀ ਟਿੱਪਣੀ

ਸਮਾਨ ਤੇ ਸਾਂਵਲੇ ਰੰਗ ਕਰਕੇ ਹੋਣਾ ਪਿਆ ਨਸਲੀ ਟਿੱਪਣੀ ਦਾ ਸ਼ਿਕਾਰ
ਸਿਡਨੀ : ਅਦਾਕਾਰਾ ਤੇ ਉੱਦਮੀ ਸ਼ਿਲਪਾ ਸ਼ੈਟੀ ਨੂੰ ਸਾਮਾਨ ਅਤੇ ਸਾਂਵਲੇ ਰੰਗ ਕਰ ਕੇ ਸਿਡਨੀ ਹਵਾਈ ਅੱਡੇ ‘ਤੇ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ। ਸ਼ਿਲਪਾ ਨੇ ਕਿਹਾ ਕਿ ਰੰਗ ਨੂੰ ਲੈ ਕੇ ਲੋਕਾਂ ਦੀਆਂ ਟਿੱਪਣੀਆਂ ਵਿਚ ਕੋਈ ਅੰਤਰ ਨਹੀਂ ਆਇਆ। ਇਸ ਤੋਂ ਪਹਿਲੇ ਸਾਲ 2007 ਵਿਚ ਸ਼ਿਲਪਾ ਸ਼ੈਟੀ ਨੂੰ ਉਦੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ ਸੀ ਜਦੋਂ ਉਹ ਬ੍ਰਿਟਿਸ਼ ਰਿਆਲਟੀ ਸ਼ੋਅ ‘ਸੈਲੇਬ੍ਰਿਟੀ ਬਿੱਗ ਬ੍ਰਦਰਜ਼’ ਵਿਚ ਹਿੱਸਾ ਲੈ ਰਹੀ ਸੀ, ਬਾਅਦ ‘ਚ ਉਹ ਇਸ ਸ਼ੋਅ ‘ਚ ਜੇਤੂ ਰਹੀ ਸੀ। ਆਪਣੇ ਇੰਸਟਾਗ੍ਰਾਮ ‘ਤੇ 43 ਸਾਲਾ ਸ਼ਿਲਪਾ ਨੇ ਲਿਖਿਆ ਕਿ ਉਹ ਸਿਡਨੀ ਤੋਂ ਮੈਲਬੌਰਨ ਜਾਣ ਲਈ ਹਵਾਈ ਅੱਡੇ ‘ਤੇ ਗਈ ਸੀ। ਬਿਜ਼ਨਸ ਦੌਰੇ ‘ਤੇ ਹੋਣ ਕਾਰਨ ਉਸ ਕੋਲ ਦੋ ਬੈਗ ਸਨ ਜਿਨ੍ਹਾਂ ਵਿਚੋਂ ਇਕ ਵਿਚ ਸਾਮਾਨ ਘੱਟ ਸੀ। ਹਵਾਈ ਅੱਡੇ ਦੇ ਚੈੱਕ-ਇਨ-ਕਾਊਂਟਰ ‘ਤੇ ਖੜ੍ਹੀ ਕਾਂਤਾਸ ਏਅਰਵੇਜ਼ ਦੀ ਇਕ ਔਰਤ ਅਧਿਕਾਰੀ ਮੈੱਲ ਨੇ ਬੈਗ ਦੇ ਭਾਰ ਨੂੰ ਲੈ ਕੇ ਕਿਹਾ ਕਿ ਇਸ ਵਿਚ ਜ਼ਿਆਦਾ ਭਾਰ ਹੈ। ਜਦੋਂ ਸ਼ਿਲਪਾ ਨੇ ਉਸ ਨੂੰ ਕਿਹਾ ਕਿ ਇਸ ਵਿਚ ਮਿਲੀ ਛੋਟ ਤੋਂ ਅੱਧਾ ਭਾਰ ਹੈ ਤਾਂ ਉਹ ਗੁੱਸੇ ਵਿਚ ਆ ਗਈ ਤੇ ਕਿਹਾ ਕਿ ਤੁਹਾਡੇ ਸਾਂਵਲੇ ਲੋਕਾਂ ਦੀ ਇਹੋ ਸਮੱਸਿਆ ਹੈ। ਇਸ ਪਿੱਛੋਂ ਉਸ ਨੇ ਮੈਨੂੰ ਦੂਜੇ ਕਾਊਂਟਰ ‘ਤੇ ਭੇਜ ਦਿੱਤਾ ਜਿਥੇ ਸਮਰੱਥਾ ਤੋਂ ਜ਼ਿਆਦਾ ਭਾਰ ਦੀ ਜਾਂਚ ਕੀਤੀ ਜਾ ਰਹੀ ਸੀ। ਉਥੇ ਸਬੰਧਤ ਅਧਿਕਾਰੀ ਨੇ ਬੈਗ ਵਿਚਲੇ ਭਾਰ ਨੂੰ ਸਹੀ ਪਾਇਆ ਤੇ ਓਕੇ ਕਹਿ ਦਿੱਤਾ। ਸ਼ਿਲਪਾ ਨੇ ਦੱਸਿਆ ਕਿ ਇਹ ਸਭ ਕੁਝ ਉਦੋਂ ਹੋਇਆ ਜਦੋਂ ਕਾਊਂਟਰ ਬੰਦ ਹੋਣ ਵਿਚ ਸਿਰਫ਼ ਪੰਜ ਮਿੰਟ ਹੀ ਬਾਕੀ ਸੀ। ਇਸ ਪਿੱਛੋਂ ਇਕ ਅਧਿਕਾਰੀ ਦੀ ਮਦਦ ਨਾਲ ਉਹ ਆਪਣਾ ਸਾਮਾਨ ਪਾਸ ਕਰਵਾ ਕੇ ਅੰਦਰ ਜਾ ਸਕੀ। ‘ਧੜਕਣ’ ਅਦਾਕਾਰਾ ਸ਼ਿਲਪਾ ਨੇ ਕਿਹਾ ਕਿ ਉਹ ਇਸ ਤਜਰਬੇ ਨੂੰ ਸਾਂਝਾ ਨਹੀਂ ਕਰਨਾ ਚਾਹੁੰਦੀ ਸੀ ਪ੍ਰੰਤੂ ਇਸ ਲਈ ਸਾਂਝਾ ਕੀਤਾ ਤਾਂਕਿ ਕਾਂਤਾਸ ਏਅਰਵੇਜ਼ ਦੇ ਪ੍ਰਬੰਧਕ ਆਪਣੇ ਮੁਲਾਜ਼ਮਾਂ ਨੂੰ ਗਾਹਕਾਂ ਨਾਲ ਠੀਕ ਤਰ੍ਹਾਂ ਗੱਲ ਕਰਨ ਦਾ ਤਰੀਕਾ ਦੱਸਣ। ਸ਼ਿਲਪਾ ਨੇ ਬੈਗ ਦੀ ਫੋਟੋ ਵੀ ਇੰਸਟਾਗ੍ਰਾਮ ‘ਤੇ ਪਾ ਕੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਿਛਆ ਹੈ ਕਿ ਕੀ ਤੁਹਾਨੂੰ ਇਸ ਬੈਗ ਵਿਚ ਜ਼ਿਆਦਾ ਭਾਰ ਲੱਗਦਾ ਹੈ।

RELATED ARTICLES
POPULAR POSTS