-6.4 C
Toronto
Saturday, December 27, 2025
spot_img
Homeਦੁਨੀਆਅਮਰੀਕਾ ’ਚ ਅਗਵਾ ਹੋਏ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰੋਂ ਮੈਂਬਰਾਂ ਦੀਆਂ...

ਅਮਰੀਕਾ ’ਚ ਅਗਵਾ ਹੋਏ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰੋਂ ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ

ਚਾਰਾਂ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ
ਤਿੰਨ ਦਿਨ ਪਹਿਲਾਂ ਕੈਲੀਫੋਰਨੀਆ ਤੋਂ ਕੀਤਾ ਗਿਆ ਸੀ ਅਗਵਾ
ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ’ਚ ਕੈਲੀਫੋਰਨੀਆ ਤੋਂ ਤਿੰਨ ਦਿਨ ਪਹਿਲਾਂ ਅਗਵਾ ਹੋਏ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰੋਂ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ। ਅਗਵਾ ਹੋਏ ਪੰਜਾਬੀ ਪਰਿਵਾਰ ਪ੍ਰਤੀ ਹਰ ਕੋਈ ਫਿਕਰਮੰਦ ਸੀ। ਇਨ੍ਹਾਂ ਚਾਰੇ ਮੈਂਬਰਾਂ ਜਸਦੀਪ ਸਿੰਘ, ਉਸਦੀ ਪਤਨੀ ਜਸਲੀਨ ਕੌਰ, ਇਨ੍ਹਾਂ ਦੀ ਬੇਟੀ ਅਰੂਹੀ ਅਤੇ ਭਰਾ ਅਮਨਦੀਪ ਸਿੰਘ ਦੀਆਂ ਲਾਸ਼ਾਂ ਮਰਸਿਡ ਨੇੜੇ ਪੈਂਦੇ ਸ਼ਹਿਰ ਡੌਸ ਪੈਲੇਸ ਦੇ ਬਾਹਰ ਖੇਤਾਂ ਵਿਚ ਸੁੰਨਸਾਨ ਥਾਂ ਤੋਂ ਮਿਲੀਆਂ। ਇਨ੍ਹਾਂ ਦੇ ਮੋਬਾਇਲ ਫੋਨ ਵੀ ਇਥੋਂ ਹੀ ਬਰਾਮਦ ਕੀਤੇ ਗਏ। ਅਮਰੀਕਾ ਅੰਦਰ ਇਹ ਖ਼ਬਰ ਜੰਗਲ ਦਾ ਅੱਗ ਵਾਂਗ ਫੈਲ ਗਈ ਅਤੇ ਸਮੁੱਚਾ ਪੰਜਾਬੀ ਭਾਈਚਾਰਾ ਸੋਗ ਵਿਚ ਡੁੱਬ ਗਿਆ। ਮਰਸਿਡ ਕਾਊਂਟੀ ਦੇ ਸ਼ੈਰਿਫ ਵਰਨੌਨ ਵਾਰਨਕੇ ਵੱਲੋੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਇਸ ਪੂਰੀ ਘਟਨਾ ਨੂੰ ਭਿਆਨਕ ਅਤੇ ਬੇਹੱਦ ਮੰਦਭਾਗੀ ਦੱਸਿਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚਾਰੇ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਸੀ ਦਾ ਰਹਿਣ ਵਾਲਾ ਸੀ। ਲੰਘੀ 3 ਅਕਤੂਬਰ ਨੂੰ ਦੱਖਣੀ ਹਾਈਵੇ 59 ਤੋਂ ਇਸ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ ਸੀ । ਕੈਲੀਫੋਰਨੀਆ ਪੁਲਿਸ ਨੇ ਇਸ ਮਾਮਲੇ ਇਕ 48 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਆਰੋਪੀ ਨੇ ਆਤਮ ਹੱਤਿਆ ਦੀ ਕੋਸ਼ਿਸ ਵੀ ਕੀਤੀ ਅਤੇ ਉਸਦੀ ਹਾਲਤ ਇਸ ਸਮੇਂ ਗੰਭੀਰ ਬਣੀ ਹੋਈ ਹੈ।

RELATED ARTICLES
POPULAR POSTS