ਸੂਚਨਾ ਦੇਣ ਵਾਲੇ ਨੂੰ ਬੀਐਸਐਫ ਦੇਵੇਗੀ 1 ਲੱਖ ਰੁਪਏ ਦਾ ਇਨਾਮ
ਚੰਡੀਗੜ੍ਹ/ਬਿੳੂਰੋ ਨਿੳੂਜ਼
ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨ ਵਲੋਂ ਆਉਣ ਵਾਲੇ ਡਰੋਨਾਂ ’ਤੇ ਹੁਣ ਸਰਹੱਦੀ ਪਿੰਡਾਂ ਦੇ ਲੋਕ ਵੀ ਨਜ਼ਰ ਰੱਖਣਗੇ। ਲੰਘੇ ਜੁਲਾਈ ਮਹੀਨੇ ਦੌਰਾਨ ਡਰੋਨ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਪਿਛਲੇ ਕੁਝ ਦਿਨਾਂ ਵਿਚ ਹਰ ਰੋਜ਼ ਡਰੋਨ ਦੀ ਮੂਵਮੈਂਟ ਅਤੇ ਬਰਾਮਦ ਹੋ ਰਹੇ ਨਸ਼ਿਆਂ ਤੋਂ ਬਾਅਦ ਹੁਣ ਬੀਐਸਐਫ ਨੇ ਪੂਰੇ ਇਲਾਕੇ ਵਿਚ 1 ਲੱਖ ਰੁਪਏ ਇਨਾਮ ਦੇਣ ਵਾਲੇ ਪੋਸਟਰ ਵੀ ਲਗਵਾ ਦਿੱਤੇ ਹਨ। ਡਰੋਨ ਦੇ ਜ਼ਰੀਏ ਹੁੰਦੀ ਨਸ਼ਿਆਂ ਦੀ ਤਸਕਰੀ ਰੋਕਣ ਲਈ ਬੀਐਸਐਫ ਨੇ ਇਹ ਪੋਸਟਰ ਲਗਵਾਏ ਹਨ, ਜਿਸ ਵਿਚ ਇਹ ਲਿਖਿਆ ਗਿਆ ਹੈ ਕਿ ਡਰੋਨ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦੇ ਨਾਮ ਗੁਪਤ ਰੱਖੇ ਜਾਣਗੇ। ਧਿਆਨ ਰਹੇ ਕਿ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਵਿਚ ਡਰੋਨ ਦੀ ਹਲਚਲ ਲਗਾਤਾਰ ਵਧੀ ਹੋਈ ਹੈ ਅਤੇ ਲੰਘੇ ਦੋ ਹਫਤਿਆਂ ਦੌਰਾਨ ਕਈ ਵਾਰ ਡਰੋਨ ਸਰਹੱਦ ’ਤੇ ਮੰਡਰਾਉਂਦੇ ਦੇਖੇ ਗਏ। ਤਿਉਹਾਰਾਂ ਦੇ ਚੱਲਦਿਆਂ ਸੁਰੱਖਿਆ ਏਜੰਸੀਆਂ ਦੇ ਕਹਿਣ ’ਤੇ ਭਾਰਤ-ਪਾਕਿਸਤਾਨ ਸਰਹੱਦ ’ਤੇ ਚੌਕਸੀ ਨੂੰ ਵਧਾਇਆ ਗਿਆ ਹੈ। ਇਸਦੇ ਬਾਵਜੂਦ ਵੀ ਪਾਕਿਸਤਾਨ ਵਲੋਂ ਲਗਾਤਾਰ ਡਰੋਨ ਭਾਰਤ ਵਾਲੇ ਪਾਸੇ ਆ ਰਹੇ ਹਨ।
Check Also
ਚੰਡੀਗੜ੍ਹ ਗਰਨੇਡ ਹਮਲੇ ਦਾ ਇਕ ਆਰੋਪੀ ਗਿ੍ਫ਼ਤਾਰ
ਆਰੋਪੀ ਕੋਲੋਂ ਇਕ ਪਿਸਤੌਲ ਸਮੇਤ ਗੋਲਾ ਬਾਰੂਦ ਵੀ ਹੋਇਆ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ …