ਅਟਾਰੀ/ਬਿਊਰੋ ਨਿਊਜ਼ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ ਨੇੜੇ ਸਥਿਤ ਪੰਜਾਬ ਸੈਰ ਸਪਾਟਾ ਵਿਭਾਗ ਦੇ ਸ਼ੌਪਿੰਗ-ਕਮ ਰੈਸਟੋਰੈਂਟ ਕੈਂਪਸ ਦੇ ਅਹਾਤੇ ਵਿੱਚ ਸਭ ਤੋਂ ਉੱਚਾ ਕੌਮੀ ਝੰਡਾ ਲਾਇਆ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ 11 ਮਾਰਚ ਤੋਂ ਪਹਿਲਾਂ-ਪਹਿਲਾਂ ਕਾਹਲੀ ਵਿੱਚ ਅੱਧੇ-ਅਧੂਰੇ ਪ੍ਰਬੰਧਾਂ ਵਿਚ ਨਿਭਾਈ ਗਈ। ਇਸ ਮੌਕੇ ਕਿਸੇ ਵੀ ਅਕਾਲੀ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਮਾਗਮ ਵਾਲੇ ਇਲਾਕੇ ਦੀ ਨੁਮਾਇੰਦਗੀ ਕਰਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਗੁਲਜ਼ਾਰ ਸਿੰਘ ਰਣੀਕੇ ਨੂੰ ਸੱਦਿਆ ਗਿਆ। ਇਸ ਮੌਕੇ ਬੀਐਸਐਫ ਦੇ ਆਈਜੀ ਮੁਕੁਲ ਗੋਇਲ ਮਹਿਮਾਨ ਵਜੋਂ ਹਾਜ਼ਰ ਸਨ।
ਹੁਸ਼ਿਆਰਪੁਰ ਦੀ ਭਾਰਤ ਇਲੈਕਟ੍ਰਿਕ ਕੰਪਨੀ ਵੱਲੋਂ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਲਾਏ 360 ਫੁੱਟ ਉੱਚੇ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਨਿਭਾਉਂਦਿਆਂ ਅਨਿਲ ਜੋਸ਼ੀ ਨੇ ઠਕਿਹਾ ਕਿ ઠਉਨ੍ਹਾਂ ਵੱਲੋਂ ਪਹਿਲਾਂ ਅੰਮ੍ਰਿਤਸਰ ਦੀ ਪਾਰਕ ਵਿੱਚ 170 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਉਣ ‘ਤੇ ਉਹ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਝੰਡੇ ਦੀ ਸੰਭਾਲ ਤਿੰਨ ਸਾਲ ਕੰਪਨੀ ਕਰੇਗੀ ਤੇ ਉਸ ਤੋਂ ਬਾਅਦ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ।
ਸਮਾਗਮ ਵਿੱਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਅਤੇ ਜੰਗਲਾਤ ਵਿਭਾਗ ਦੀ ਚੇਅਰਪਰਸਨ ਰੀਮਾ ਜੇਤਲੀ ਹੀ ਨਜ਼ਰ ਆਏ। ਇੰਪਰੂਵਮੈਂਟ ਟਰੱਸਟ ਦੇ ਇਸ ਸਮਾਗਮ ਵਿੱਚ ਨਾ ਸਬੰਧਤ ਚੇਅਰਮੈਨ ਨਜ਼ਰ ਆਏ ਤੇ ਨਾ ਅਕਾਲੀ ਦਲ, ਭਾਜਪਾ ਦੇ ਸ਼ਹਿਰੀ ਅਤੇ ਸਥਾਨਕ ਆਗੂ ਦਿਸੇ। ਕੈਬਨਿਟ ਮੰਤਰੀ ਰਣੀਕੇ ਵੱਲੋਂ ਵੀ ਸਮਾਗਮ ਦਾ ਸੱਦਾ ਨਾ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਮੌਕੇ ਡੀਆਈਜੀ ਜੇ ਐੱਸ ਓਬਰਾਏ, ਕਮਾਂਡੈਂਟ ਸੁਦੀਪ ਕੁਮਾਰ, ਕਮਾਂਡੈਂਟ ਪੀਐਸ ਭੱਟੀ, ਐਸਐਸਪੀ ਈ ਚੇਲੀਅਨ, ਡੀਐਸਪੀ ਹਰਬਿੰਦਰ ਸਿੰਘ ਭੱਲਾ, ਵਪਾਰੀ ਆਗੂ ਅਨਿਲ ਮਹਿਰਾ ਤੇ ਸੰਜੈ ਮਹਿਰਾ ਆਦਿ ਹਾਜ਼ਰ ਸਨ। ਇਸ ਮੌਕੇ ਗਾਇਕ ਹਰਿੰਦਰ ਸੋਹਲ ਦੇ ਗਰੁੱਪ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਅਟਾਰੀ ਸਰਹੱਦ ‘ਤੇ ਲਹਿਰਾਏ ਗਏ ਦੇਸ਼ ਦੇ ਸਭ ਤੋਂ ਉਚੇ ਤਿਰੰਗੇ ਨਾਲ ਪਾਕਿਸਤਾਨ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਪਾਕਿਸਤਾਨ ਨੂੰ ਸ਼ੱਕ ਹੈ ਕਿ ਇਸ ਨਾਲ ਭਾਰਤ ਜਾਸੂਸੀ ਕਰ ਸਕਦਾ ਹੈ।
6 ਟਨ ਕੱਪੜੇ ਦੇ ਭਾਰ ਵਾਲਾ ਤਿਰੰਗਾ ਬਣਿਆ ਸੈਲਾਨੀਆਂ ਲਈ ਖਿੱਚ ਦਾ ਕੇਂਦਰ
ਕੌਮਾਂਤਰੀ ਅਟਾਰੀ ਸਰਹੱਦ ‘ਤੇ ਲਹਿਰਾਇਆ ਗਿਆ ਤਿਰੰਗਾ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੋ ਗਿਆ ਹੈ। ਦੇਸ਼ ਦਾ ਸਭ ਤੋਂ ਉਚਾ ਝੰਡਾ 369 ਫੁੱਟ ਉਚਾ ਹੋਵੇਗਾ, 66 ਟਨ ਵਜ਼ਨੀ ਇਸ ਝੰਡੇ ਦੇ ਪੋਲ ਨੂੰ ਖੜ੍ਹਾ ਕਰਨ ਲਈ ਮੁੰਬਈ ਤੋਂ ਇਕ ਕਰੇਨ ਨੂੰ ਵਿਸ਼ੇਸ਼ ਤੌਰ ‘ਤੇ ਮੰਗਵਾਇਆ ਗਿਆ। ਇਸ ਪ੍ਰਾਜੈਕਟ ‘ਤੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਆਈ ਹੈ। ਝੰਡੇ ਦੇ ਪੋਲ ਖੜ੍ਹਾ ਕਰਨ ਲਈ ਹੀ ਕੰਪਨੀ ਨੇ 60 ਲੱਖ ਰੁਪਏ ਲਏ। ਇਸ ਪੋਲ ਨੂੰ ਦੋਵਾਂ ਮੁਲਕਾਂ ਦੇ ਪਾਸਿਆਂ ਤੋਂ ਕਈ ਕਿਲੋਮੀਟਰ ਦੀ ਦੂਰੀ ਤੋਂ ਵੇਖਿਆ ਜਾ ਸਕਦਾ ਹੈ। ਸਭ ਤੋਂ ਉੱਚੇ ਝੰਡੇ ਦਾ ਅਕਾਰ 80-120 ਫੁੱਟ ਹੈ, ਜਿਸਦੇ ਕੱਪੜੇ ਦਾ ਭਾਰ 6 ਟਨ ਹੈ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …