Breaking News
Home / ਪੰਜਾਬ / ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 40 ਦਿਨ ਦੀ ਪੈਰੋਲ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 40 ਦਿਨ ਦੀ ਪੈਰੋਲ

ਇਕ ਸਾਲ ’ਚ ਤੀਜੀ ਵਾਰ ਆਉਣਗੇ ਜੇਲ੍ਹ ਤੋਂ ਬਾਹਰ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੀਵਾਲੀ ਤੋਂ ਪਹਿਲਾਂ ਮੁੜ 40 ਦਿਨ ਦੀ ਪੈਰੋਲ ਮਿਲ ਗਈ ਹੈ। ਹਰਿਆਣਾ ’ਚ ਆਦਮਪੁਰ ਵਿਧਾਨ ਸਭਾ ਉਪ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਪ੍ਰਮੁਖ ਗੁਰਮੀਤ ਰਾਮ ਰਹੀਮ ਮੁੜ ਜੇਲ੍ਹ ਤੋਂ ਬਾਹਰ ਆਉਣਗੇ। ਪੈਰੋਲ ਦੇ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਵਿਚ ਹੀ ਰਹਿਣਗੇ ਜਦਕਿ ਰਾਜਸਥਾਨ ਦੇ ਆਸ਼ਰਮ ਦਾ ਵਿਕਲਪ ਵੀ ਉਨ੍ਹਾਂ ਦੇ ਲਈ ਖੁੱਲ੍ਹਾ ਹੈ। ਪ੍ਰੰਤੂ ਗੁਰਮੀਤ ਰਾਮ ਰਹੀਮ ਸਿਰਸਾ ਆਸ਼ਰਮ ਆਉਣਾ ਚਾਹੁੰਦੇ ਸਨ ਜਿਸ ਦੇ ਲਈ ਹਰਿਆਣਾ ਸਰਕਾਰ ਰਾਜੀ ਨਹੀਂ ਹੋਈ। ਧਿਆਨ ਰਹੇ ਕਿ ਇਸ ਤੋ ਪਹਿਲਾਂ ਰਾਮ ਰਾਹੀਮ ਨੂੰ ਫਰਵਰੀ 2022 ਅਤੇ ਜੂਨ 2022 ’ਚ ਪੈਰੋਲ ਮਿਲੀ ਸੀ। ਹੁਣ ਤੋਂ ਪਹਿਲਾਂ ਰਾਮ ਰਹੀਮ ਨੂੰ 51 ਦਿਨ ਦੀ ਛੁੱਟੀ ਮਿਲ ਚੁੱਕੀ ਹੈ। ਪਹਿਲੀ ਪੈਰੋਲ ਦੌਰਾਨ ਰਾਮ ਰਹੀਮ ਗੁਰੂਗ੍ਰਾਮ ਦੇ ਆਸ਼ਰਮ ’ਚ 21 ਦਿਨ ਅਤੇ ਇਸ ਤੋਂ ਬਾਅਦ 30 ਦਿਨ ਦੀ ਪੈਰੋਲ ਦੌਰਾਨ ਯੂਪੀ ਦੇ ਬਾਗਪਤ ਆਸ਼ਰਾਮ ਵਿਚ ਰਹੇ ਸਨ, ਜਿੱਥੋਂ ਉਨ੍ਹਾਂ ਵੀਡੀਓ ਕਾਨਫਰੰਸ ਜਰੀਏ ਸਤਿਸੰਗ ਵੀ ਕੀਤੇ ਸਨ। ਰਾਮ ਰਹੀਮ ਸਾਧਵੀ ਬਲਾਤਕਾਰ ਮਾਮਲੇ ਅਤੇ ਰਣਜੀਤ ਛਤਰਪਤੀ ਕਤਲ ਕਾਂਡ ਮਾਮਲੇ ਵਿਚ ਸੁਨਾਰੀਆ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ।

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …