24.4 C
Toronto
Friday, September 4, 2026
spot_img
Homeਪੰਜਾਬਸੂਰਤ ਸਿੰਘ ਖਾਲਸਾ ਨੂੰ ਅੱਠ ਸਾਲ ਬਾਅਦ ਹਸਪਤਾਲੋਂ ਛੁੱਟੀ ਮਿਲੀ

ਸੂਰਤ ਸਿੰਘ ਖਾਲਸਾ ਨੂੰ ਅੱਠ ਸਾਲ ਬਾਅਦ ਹਸਪਤਾਲੋਂ ਛੁੱਟੀ ਮਿਲੀ

ਸੂਰਤ ਸਿੰਘ ਖਾਲਸਾ ਨੂੰ ਅੱਠ ਸਾਲ ਬਾਅਦ ਹਸਪਤਾਲੋਂ ਛੁੱਟੀ ਮਿਲੀਲੁਧਿਆਣਾ/ਬਿਊਰੋ ਨਿਊਜ਼ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਭੁੱਖ ਹੜਤਾਲ ਕਰਨ ਵਾਲੇ ਸੂਰਤ ਸਿੰਘ ਖਾਲਸਾ ਨੂੰ ਆਖਰਕਾਰ ਅੱਠ ਸਾਲਾਂ ਬਾਅਦ ਡੀਐੱਮਸੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਹ ਛੁੱਟੀ ਡਾਕਟਰਾਂ ਨੇ ਇੱਕ ਪੈਨਲ ਦੀ ਰਿਪੋਰਟ ਆਉਣ ਤੋਂ ਬਾਅਦ ਦਿੱਤੀ ਗਈ ਹੈ। ਉਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਐਂਬੂਲੈਂਸ ਵਿਚ ਪਿੰਡ ਹਸਨਪੁਰਾ ਪਹੁੰਚਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਬਾਹਰ ਵੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸੂਰਤ ਸਿੰਘ ਖਾਲਸਾ ਕੁਝ ਸਮੇਂ ਬਾਅਦ ਤੈਅ ਕਰਨਗੇ ਕਿ ਉਹ ਮੁਹਾਲੀ ‘ਚ ਬੰਦੀ ਸਿੰਘਾਂ ਲਈ ਲਾਏ ਗਏ ਪੱਕੇ ਮੋਰਚੇ ‘ਤੇ ਜਾਣਗੇ ਜਾਂ ਨਹੀਂ। ਹਾਲਾਂਕਿ ਉਨ੍ਹਾਂ ਦੀ ਸਿਹਤ ‘ਚ ਕਾਫ਼ੀ ਸੁਧਾਰ ਹੈ।
ਸੂਰਤ ਸਿੰਘ ਖਾਲਸਾ ਨੇ ਸਭ ਤੋਂ ਪਹਿਲਾਂ 2015 ‘ਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਉਹ ਭੁੱਖ ਹੜਤਾਲ ‘ਤੇ ਵੀ ਬੈਠੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਛੁੱਟੀ ਦਿੱਤੀ ਗਈ ਪਰ ਸੂਰਤ ਸਿੰਘ ਖਾਲਸਾ ਦਾ ਅੰਦੋਲਨ ਜਾਰੀ ਰਿਹਾ।

 

RELATED ARTICLES
POPULAR POSTS