Breaking News
Home / ਪੰਜਾਬ / ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਛੋਟੇ ਕਾਰੋਬਾਰੀਆਂ ‘ਚ ਖੁਸ਼ੀ ਦੀ ਲਹਿਰ

ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਛੋਟੇ ਕਾਰੋਬਾਰੀਆਂ ‘ਚ ਖੁਸ਼ੀ ਦੀ ਲਹਿਰ

ਵਿਕਾਸ ਪੱਖੋਂ ਪਛੜੇ ਡੇਰਾ ਬਾਬਾ ਨਾਨਕ ‘ਚ ਆਵੇਗੀ ਖੁਸ਼ਹਾਲੀ
ਬਟਾਲਾ/ਬਿਊਰੋ ਨਿਊਜ਼ : ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਦੋਵਾਂ ਦੇਸ਼ਾਂ ਲਈ ਸਾਂਝ ਦਾ ਪੁਲ ਤਾਂ ਬਣ ਹੀ ਰਿਹਾ ਹੈ, ਪਰ ਕਿਸੇ ਸਮੇਂ ਵਿਕਾਸ ਪੱਖੋਂ ਪਛੜ ਰਹੇ ਖੇਤਰ ਡੇਰਾ ਬਾਬਾ ਨਾਨਕ ਦੇ ਆਮ ਲੋਕਾਂ ਦੇ ਜੀਵਨ ਵਿੱਚ ਖ਼ੁਸ਼ਹਾਲੀ ਵੀ ਲਿਆ ਰਿਹਾ ਹੈ।
ਇਸ ਖੇਤਰ ਦੇ ਦੁਕਾਨਦਾਰ, ਛੋਟੇ ਕਾਰੋਬਾਰੀ ਲਾਂਘਾ ਖੁੱਲ੍ਹਣ ‘ਤੇ ਬਾਗ਼ੋਬਾਗ਼ ਹਨ। ਬਟਾਲਾ-ਡੇਰਾ ਬਾਬਾ ਨਾਨਕ, ਰਾਮਦਾਸ ਰੋਡ, ਕਲਾਨੌਰ ਰੋਡ ‘ਤੇ ਬੈਠੇ ਦੁਕਾਨਦਾਰਾਂ ਨੇ ਦੱਸਿਆ ਕਿ ਇਸੇ ਬਹਾਨੇ ਉਨ੍ਹਾਂ ਦਾ ਕਾਰੋਬਾਰ ਚਮਕੇਗਾ। ਉਨ੍ਹਾਂ ਦੱਸਿਆ ਕਿ ਇਥੇ ਕਈ ਦੁਕਾਨਦਾਰਾਂ ਨੇ ਤਾਂ ਆਪਣੀਆਂ ਦੁਕਾਨਾਂ ਵਿੱਚ ਗਾਹਕਾਂ ਦੀ ਲੋੜ ਮੁਤਾਬਕ ਸਾਮਾਨ ਵੀ ਪਾਉਣਾ ਸ਼ੁਰੂ ਕਰ ਦਿੱਤਾ ਹੈ। ਡੇਰਾ ਬਾਬਾ ਨਾਨਕ ਕੋਲ ਚੌਕ ਕਾਂਲਾਂਵਾਲੀ ਦੇ ਮਕੈਨਿਕ ਜਗੀਰ ਸਿੰਘ ਨੇ ਦੱਸਿਆ ਕਿ ਜਦੋਂ ਦਾ ਲਾਂਘਾ ਬਣਨ ਲੱਗਾ ਹੈ, ਸੰਗਤਾਂ ਦੂਰ ਦੁਰਾਡੇ ਤੋ ਪੁੱਜ ਰਹੀਆਂ ਹਨ, ਜੋ ਵੱਖ ਵੱਖ ਦੁਕਾਨਾਂ ਤੋਂ ਸਾਮਾਨ ਖਰੀਦਦੀਆਂ ਹਨ। ਡੇਰਾ ਬਾਬਾ ਨਾਨਕ ਦੇ ਦੁਕਾਨਦਾਰ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੇ ਇਸ ਨਗਰ ਦੇ ਭਾਗ ਜਗਾ ਦਿੱਤੇ ਹਨ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ -ਰਮਦਾਸ ਰੋਡ, ਕਲਾਨੌਰ-ਗੁਰਦਾਸਪੁਰ ਮਾਰਗ ਦੇ ਛੋਟੇ ਦੁਕਾਨਦਾਰ, ਚਾਹ ਦੇ ਖੋਖੇ ਅਤੇ ਰੇਹੜੀ ਮਾਲਕ ਕਰਤਾਰਪੁਰ ਲਾਂਘਾ ਬਣਨ ‘ਤੇ ਜਿੱਥੇ ਖ਼ੁਸ਼ ਹਨ, ਉਥੇ ਲਾਂਘਾ ਸ਼ੁਰੂ ਹੋਣ ਨੂੰ ਆਪਣੇ ਕਾਰੋਬਾਰ ਲਈ ਸ਼ੁਭ ਸੰਕੇਤ ਮੰਨ ਰਹੇ ਹਨ। ਪਿੰਡ ਮਾਨ ਜਿੱਥੇ ਟੈਂਟ ਸਿਟੀ ਬਣ ਰਿਹਾ ਹੈ, ਦੇ ਵਾਸੀ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਕਈ ਲੋਕ ਆਪਣੇ ਧੀ-ਪੁੱਤ ਦਾ ਰਿਸ਼ਤਾ ਇਸ ਖੇਤਰ ਵਿੱਚ ਕਰਨ ਨੂੰ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਇਲਾਕਾ ਵਿਕਾਸ ਪੱਖੋਂ ਫਾਡੀ ਸੀ।ਉਨ੍ਹਾਂ ਦੱਸਿਆ ਕਿ ਅੱਜ ਪਹਿਲੀ ਪਾਤਸ਼ਾਹੀ ਦੀ ਮਿਹਰ ਸਦਕਾ ਇੱਥੇ ਦੂਰ ਦੁਰਾਡੇ ਤੋਂ ਲੋਕ ਜ਼ਮੀਨਾਂ ਖ਼ਰੀਦਣ ਅਤੇ ਆਪਣੇ ਕਾਰੋਬਾਰ ਖੋਲ੍ਹਣ ਲਈ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡਾਂ ਦੇ ਜ਼ਮੀਨ ਮਾਲਕਾਂ ਕੋਲ ਪਹੁੰਚ ਕਰ ਰਹੇ ਹਨ। ਲਾਂਘੇ ਕਾਰਨ ਜਿੱਥੇ ਦੁਕਾਨਦਾਰ ਖੁਸ਼ ਹਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …