ਟੂਰਿਸਟ ਵੀਜ਼ੇ ‘ਤੇ ਰੋਕ ਜਾਰੀ ਰਹੇਗੀ : ਗ੍ਰਹਿ ਮੰਤਰਾਲਾ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਵੀਜ਼ਾ ਪਾਬੰਦੀਆਂ ਵਿਚ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਓਵਰਸੀਜ਼ ਸਿਟੀਜਨ ਆਫ ਇੰਡੀਆ (ਓਸੀਆਈ) ਅਤੇ ਪਰਸਨ ਆਫ ਇੰਡੀਅਨ ਓਰੀਜਨ (ਪੀਆਈਓ) ਕਾਰਡ ਧਾਰਕਾਂ ਨੂੰ ਵੀਜ਼ਾ ਦੇਣ ਦੀ ਮਨਜੂਰੀ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਦੇਸ਼ੀ ਵਿਦਿਆਰਥੀ ਅਤੇ ਕਾਰੋਬਾਰੀਆਂ ਨੂੰ ਵੀ ਭਾਰਤ ਆਉਣ ਲਈ ਵੀਜ਼ਾ ਜਾਰੀ ਕੀਤਾ ਜਾਵੇਗਾ, ਹਾਲਾਂਕਿ ਸਰਕਾਰ ਨੇ ਟੂਰਿਸਟ ਵੀਜ਼ਾ ‘ਤੇ ਪਾਬੰਦੀ ਬਰਕਰਾਰ ਰੱਖੀ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸਰਕਾਰ ਨੇ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿਚ ਗਰੇਡਿਡ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਅਤੇ ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਜਾਣ ਵਿਚ ਸਹੂਲਤ ਮਿਲੇਗੀ। ਸਾਰੇ ਯਾਤਰੀਆਂ ਨੂੰ ਸਿਹਤ ਮੰਤਰਾਲੇ ਦੀ ਕਰੋਨਾ ਗਾਈਡ ਲਾਈਨਜ਼ ਦਾ ਪਾਲਣ ਵੀ ਕਰਨਾ ਹੋਵੇਗਾ।
ਗ੍ਰਹਿ ਮੰਤਰਾਲੇ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਇਲੈਕਟ੍ਰੋਨਿਕ ਵੀਜ਼ਾ, ਟੂਰਿਸਟ ਵੀਜ਼ਾ ਅਤੇ ਮੈਡੀਕਲ ਵੀਜ਼ਾ ਤੋਂ ਇਲਾਵਾ ਸਾਰੇ ਤਰ੍ਹਾਂ ਦੇ ਮੌਜੂਦਾ ਵੀਜ਼ਾ ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਕੈਟਾਗਰੀਆਂ ਨੂੰ ਵੀਜ਼ਾ ਪਾਬੰਦੀਆਂ ਵਿਚ ਛੋਟ ਦਿੱਤੀ ਗਈ ਹੈ, ਉਸ ਦੇ ਤਹਿਤ ਲੋਕ ਹਵਾਈ ਅਤੇ ਸਮੁੰਦਰੀ ਰਸਤਿਆਂ ਰਾਹੀਂ ਭਾਰਤ ਆ ਸਕਦੇ ਹਨ। ਸਰਕਾਰ ਨੇ ਵਿਦੇਸ਼ੀਆਂ ਨੂੰ ਭਾਰਤ ਵਿਚ ਦਾਖਲ ਹੋਣ ਲਈ ਚੁਣਵੇਂ ਹਵਾਈ ਅੱਡਿਆਂ ਅਤੇ ਇਮੀਗਰੇਸ਼ਨ ਚੈਕ ਪੋਸਟ ਨੂੰ ਇਜਾਜਤ ਦਿੱਤੀ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …