16.9 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਮੈਨੀਟੋਬਾ ਪ੍ਰੋਵਿਨਸ਼ੀਅਲ ਚੋਣਾਂ ਵਿਚ ਦੋ ਪੰਜਾਬੀ ਜੇਤੂ

ਮੈਨੀਟੋਬਾ ਪ੍ਰੋਵਿਨਸ਼ੀਅਲ ਚੋਣਾਂ ਵਿਚ ਦੋ ਪੰਜਾਬੀ ਜੇਤੂ

ਮੈਪਲ ਹਲਕੇ ਤੋਂ ਮਿੰਟੂ ਸੰਧੂ ਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐਮਐਲਏ ਚੁਣੇ ਗਏ
ਸਰੀ : ਮੈਨੀਟੋਬਾ ਪ੍ਰੋਵਿਨਸ਼ੀਅਲ ਚੋਣਾਂ ਦੌਰਾਨ ਮੈਪਲ ਹਲਕੇ ਤੋਂ ਮਿੰਟੂ ਸੰਧੂ ਅਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐਮਐਲਏ ਚੁਣੇ ਗਏ ਹਨ। ਪੰਜਾਬੀ ਮੂਲ ਦੇ ਦੋਵੇਂ ਆਗੂ ਐਨਡੀਪੀ ਵਲੋਂ ਜਿੱਤੇ ਹਨ। ਵਿਨੀਪੈਗ (ਮੈਨੀਟੋਬਾ) ਤੋਂ ਪਹਿਲੀ ਵਾਰ ਡਾ. ਗੁਲਜ਼ਾਰ ਸਿੰਘ ਚੀਮਾ ਵਿਧਾਇਕ ਬਣੇ ਸਨ। ਉਨ੍ਹਾਂ ਤੋਂ ਬਾਅਦ ਮਹਿੰਦਰ ਸਰਾਂ ਵਿਧਾਇਕ ਬਣੇ। ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਵਿਧਾਇਕਾਂ ਦੀ ਗਿਣਤੀ ਦੋ ਹੋਈ ਹੈ। ਮੈਨੀਟੋਬਾ ਵਿਚ ਪਾਲਿਸਟਰ ਮੁੜ ਕੰਸਰਵੇਟਿਵ ਸਰਕਾਰ ਬਣਾਉਣ ਵਿਚ ਕਾਮਯਾਬ ਰਹੇ ਹਨ ਜਦੋਂ ਕਿ ਐਨਡੀਪੀ ਵਿਰੋਧੀ ਧਿਰ ਵਿਚ ਹੈ। ਦੱਸਣਯੋਗ ਹੈ ਕਿ 9 ਪੰਜਾਬੀ ਇਨ੍ਹਾਂ ਚੋਣਾਂ ਵਿਚ ਨਿੱਤਰੇ ਸਨ, ਜਿਨ੍ਹਾਂ ਵਿਚੋਂ ਦੋ ਜੇਤੂ ਰਹੇ।
ਪੰਜਾਬੀ ਸਾਹਿਤ ਅਕਾਦਮੀ ਦੇ ਮੈਂਬਰ ਮੰਗਲ ਸਿੰਘ ਬਰਾੜ ਅਤੇ ਅਮਰਜੀਤ ਕੌਰ ਦੇ ਗ੍ਰਹਿ ਪਿੰਡ ਭੰਗਚੜ੍ਹੀ (ਸ੍ਰੀ ਮੁਕਤਸਰ ਸਾਹਿਬ) ਵਿਖੇ ਜਨਮੇ ਬਰਾੜ ਨੇ ਸਰੀ ਤੋਂ ਸਾਹਿਤਕਾਰੀ ਤੇ ਪੱਤਰਕਾਰੀ ਦਾ ਸਫਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਪਿੰਡ ਦੇ ਸਕੂਲ ਵਿਚ ਛੇਵੀਂ ਜਮਾਤ ਤੱਕ ਪੜ੍ਹਾਈ ਕਰਨ ਉਪਰੰਤ 10ਵੀਂ ਰੁਪਾਣਾ ਦੇ ਸਰਕਾਰੀ ਸਕੂਲ ਤੋਂ ਕੀਤੀ। ਜਦਕਿ ਡੀਏਵੀ ਚੰਡੀਗੜ੍ਹ ਤੋਂ 12ਵੀਂ ਕਰਨ ਉਪਰੰਤ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਚਲੇ ਗਏ, ਜਿੱਥੇ ਉਨ੍ਹਾਂ ਬੀਐਸਸੀ ਐਗਰੀਕਲਚਰ ਵਿਚ ਕਰਨ ਉਪਰੰਤ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕੀਤੀ। ਉਨ੍ਹਾਂ ਦਾ ਭੂਮੀ ਵਿਗਿਆਨੀ ਨਵਨੀਤ ਕੌਰ ਨਾਲ ਵਿਆਹ ਹੋਇਆ। ਪੀਏਯੂ ਵਿਖੇ ਉਹ ਕਈ ਸਾਲ ਸਰਬੋਤਮ ਕਵੀ ਤੇ ਸਰਬੋਤਮ ਅਦਾਕਾਰ ਵੀ ਰਹੇ। 2014 ਵਿਚ ਵਿਨੀਪੈਗ ਜਾ ਕੇ ਬਰਾੜ ਨੇ ਖੇਤੀਬਾੜੀ ਵਿਭਾਗ ਵਿਚ 2014 ਤੋਂ 2018 ਤੱਕ ਵਧੀਆ ਸੇਵਾਵਾਂ ਨਿਭਾਈਆਂ। ਉਨ੍ਹਾਂ ਯੂਨੀਵਰਸਿਟੀ ਆਫ ਮੈਨੀਟੋਬਾ ਨਾਲ ਮਿਲ ਕੇ ਬਾਬਾ ਨਾਨਕ ਸਕਾਲਰਸ਼ਿਪ ਫਾਰ ਮਾਸਟਰਜ਼ ਆਫ ਹਿਊਮਨ ਰਾਈਟਸ ਪ੍ਰੋਗਰਾਮ ਲਈ ਵੱਡਾ ਯੋਗਦਾਨ ਪਾਇਆ।

RELATED ARTICLES
POPULAR POSTS