ਮੋਦੀ ਨੇ ਬਾਈਡਨ ਨੂੰ ਦਿੱਤਾ ਪੰਜਾਬ ਦਾ ਘੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਸ਼ਿਆਂ ‘ਤੇ ਚਰਚਾ ਕੀਤੀ ਅਤੇ ਇਕ-ਦੂਜੇ ਨੂੰ ਤੋਹਫੇ ਦਿੱਤੇ। ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਨੇ ਵਾੲ੍ਹੀਟ ਹਾਊਸ ਦੇ ਦੱਖਣੀ ਪੋਰਟੀਕੋ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਡਿਨਰ ਮੌਕੇ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਭਾਲ ਅਤੇ ਅਮਰੀਕਾ ਦੇ ਐਨ.ਐਸ.ਏ. ਜੇ ਸੁਲਿਵਨ ਵੀ ਮੌਜੂਦ ਰਹੇ। ਇਸ ਮੌਕੇ ਨਰਿੰਦਰ ਮੋਦੀ ਨੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡਨ ਨੂੰ 7.5 ਕੈਰੇਟ ਦਾ ਗ੍ਰੀਨ ਡਾਇਮੰਡ ਗਿਫਟ ਕੀਤਾ। ਇਸੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਵੀ ’10 ਪ੍ਰਿੰਸੀਪਲਸ ਆਫ ਉਪਨਿਸ਼ਦ’ ਕਿਤਾਬ ਦੇ ਫਸਟ ਐਡੀਸ਼ਨ ਦੇ ਨਾਲ ਹੀ ਮੈਸੂਰ ਦੇ ਚੰਦਨ ਤੋਂ ਬਣਿਆ ਇਕ ਖਾਸ ਬੌਕਸ ਪੀਐਮ ਮੋਦੀ ਨੂੰ ਗਿਫਟ ਕੀਤਾ, ਜਿਸ ਨੂੰ ਜੈਪੁਰ ਦੇ ਕਾਰੀਗਰਾਂ ਨੇ ਬਣਾਇਆ ਹੈ। ਮੈਸੂਰ ਦੇ ਚੰਦਨ ਤੋਂ ਬਣੇ ਖਾਸ ਬੌਕਸ ਵਿਚ 10 ਡੱਬੀਆਂ ਹਨ। ਇਨ੍ਹਾਂ ਵਿਚ ਪੰਜਾਬ ਦਾ ਘੀ, ਰਾਜਸਥਾਨ ਦਾ ਹੱਥ ਨਾਲ ਬਣਾਇਆ ਹੋਇਆ 24 ਕੈਰੇਟ ਹੌਲਮਾਰਕ ਵਾਲਾ ਸੋਨੇ ਦਾ ਸਿੱਕਾ, ਮਹਾਰਾਸ਼ਟਰ ਦਾ ਗੁੜ, ਉਤਰਾਖੰਡ ਦਾ ਚਾਵਲ, ਤਾਮਿਲਨਾਡੂ ਦਾ ਤਿਲ, ਕਰਨਾਟਕ ਦੇ ਮੈਸੂਰ ਦੇ ਚੰਦਨ ਦਾ ਟੁਕੜਾ, ਪੱਛਮੀ ਬੰਗਾਲ ਦੇ ਕਾਰੀਗਰਾਂ ਦਾ ਬਣਾਇਆ ਹੋਇਆ ਚਾਂਦੀ ਦਾ ਨਾਰੀਅਲ, ਗੁਜਰਾਤ ਦਾ ਨਮਕ, ਰਾਜਸਥਾਨੀ ਕਾਰੀਗਰਾਂ ਦਾ ਬਣਾਇਆ 99.5 ਪ੍ਰਤੀਸ਼ਤ ਸ਼ੁੱਧ ਚਾਂਦੀ ਦਾ ਸਿੱਕਾ ਵੀ ਹੈ।
Check Also
ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ : ਮਾਰਕ ਕਾਰਨੀ
ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਓਟਵਾ : …