0.8 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਭਾਜਪਾ ਨਾਲ ਮੇਰੀ ਕੋਈ ਲੜਾਈ ਨਹੀਂ : ਨਵਜੋਤ ਸਿੱਧੂ

ਭਾਜਪਾ ਨਾਲ ਮੇਰੀ ਕੋਈ ਲੜਾਈ ਨਹੀਂ : ਨਵਜੋਤ ਸਿੱਧੂ

ਵਿਰੋਧ ਕਰ ਰਹੇ ਕਾਂਗਰਸ ਆਗੂਆਂ ਨੂੰ ਖਰੀਆਂ-ਖਰੀਆਂ ਸੁਣਾਈਆਂ
ਪਟਿਆਲਾ : ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਮੇਰੀ ਕੋਈ ਲੜਾਈ ਨਹੀਂ ਹੈ ਪਰ ਜਿਹੜੇ ਕਾਂਗਰਸੀ ਆਗੂ ਮੇਰੇ ਦੁਸ਼ਮਣ ਬਣ ਕੇ ਬਿਨਾਂ ਕਾਰਨ ਮੇਰਾ ਵਿਰੋਧ ਕਰ ਰਹੇ ਹਨ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਹੈ। ਉਨ੍ਹਾਂ ਪੰਜਾਬ ਦੇ ਕਈ ਆਗੂਆਂ ‘ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰੇਤ ਮਾਫ਼ੀਆ ਤੇ ਨਸ਼ਿਆਂ ਦੀ ਕਮਾਈ ਨਾਲ ਵਿਦੇਸ਼ਾਂ ਵਿਚ ਜਾਇਦਾਦਾਂ ਬਣਾਉਣ ਵਾਲੇ ਕਿਸੇ ਦਾ ਭਲਾ ਨਹੀਂ ਕਰ ਸਕਦੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਪਿਛਲੇ ਸਮੇਂ ਦੌਰਾਨ ਭਾਜਪਾ ਹਾਈਕਮਾਂਡ ਵੱਲੋਂ ਬਾਦਲਾਂ ਨਾਲ ਕੀਤੇ ਸਮਝੌਤੇ ਕਾਰਨ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਸੀ। ਭਾਜਪਾ ਨੇ ਬਾਦਲਾਂ ਨੂੰ ਚੁਣਿਆ ਤੇ ਉਹ ਕਾਂਗਰਸ ਵਿਚ ਸਰਗਰਮ ਸਨ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਬਿਹਾਰ ਤੋਂ ਬਾਅਦ ਪੰਜਾਬ ਵਿਚ ਅਜਿਹੇ ਆਗੂ ਦੀ ਭਾਲ ਵਿਚ ਹੈ ਜੋ ਚੱਲਿਆ ਹੋਇਆ ਕਾਰਤੂਸ ਨਾ ਹੋਵੇ ਤੇ ਸਿੱਖ ਚਿਹਰਾ ਹੋਵੇ। ਉਨ੍ਹਾਂ ਕਿਹਾ, ”ਅਮਿਤ ਸ਼ਾਹ ਨੇ ਮੈਨੂੰ ਪੁੱਛਿਆ ਸੀ ਕਿ ਜੇਕਰ ਭਾਜਪਾ ਤੇ ਅਕਾਲੀ ਦਲ ਇਕੱਠਿਆਂ ਚੋਣ ਲੜਦੇ ਹਨ ਤਾਂ ਕਿੰਨੀਆਂ ਸੀਟਾਂ ਆਉਣਗੀਆਂ ਤਾਂ ਮੈਂ ਕਿਹਾ ਸੀ ‘ਜ਼ੀਰੋ’। ਮੈਂ ਅਮਿਤ ਸ਼ਾਹ ਨੂੰ ਸਪੱਸ਼ਟ ਕੀਤਾ ਸੀ ਕਿ ਜੇਕਰ ਭਾਜਪਾ ਇਕੱਲਿਆਂ ਚੋਣ ਲੜਦੀ ਹੈ ਤਾਂ ਘੱਟੋ-ਘੱਟ 70 ਸੀਟਾਂ ਆਉਣਗੀਆਂ।” ਨਵਜੋਤ ਸਿੱਧੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਮੈਨੂੰ ਰਾਜ ਸਭਾ ਦੀ ਸੀਟ ਦੇਣ ਲਈ ਬੜਾ ਦਬਾਅ ਪਾਇਆ ਸੀ ਪਰ ਮੈਂ ਦੱਸਿਆ ਸੀ ਕਿ ਉਹ ਪੰਜਾਬ ਲਈ ਹਨ ਤੇ ਪੰਜਾਬ ਲਈ ਜਿੱਤ ਹਾਸਲ ਕਰਕੇ ਉਹ ਪੰਜਾਬ ਦੇ ਭਲੇ ਲਈ ਕੰਮ ਕਰਨ ਦੇ ਇੱਛੁਕ ਹਨ। ਸਿੱਧੂ ਨੇ ਬੇਸ਼ੱਕ ਕਿਹਾ ਕਿ ਉਹ ਭਾਜਪਾ ‘ਚ ਸ਼ਾਮਲ ਹੋਣ ਲਈ ਤਿਆਰ ਨਹੀਂ ਹਨ ਪਰ ਉਨ੍ਹਾਂ ਦੇ ਹਾਵਭਾਵ ਸਪੱਸ਼ਟ ਕਰ ਰਹੇ ਹਨ ਕਿ ਉਹ ਵੱਡਾ ਫ਼ੈਸਲਾ ਲੈਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅਸਿੱਧੇ ਢੰਗ ਨਾਲ ਨਿਸ਼ਾਨੇ ‘ਤੇ ਲੈ ਰਹੇ ਹਨ।

RELATED ARTICLES
POPULAR POSTS