Breaking News
Home / ਹਫ਼ਤਾਵਾਰੀ ਫੇਰੀ / ਪੀਲ ‘ਚ ਵੈਕਸੀਨੇਸ਼ਨ ਲਈ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸ਼ੁੱਕਰਵਾਰ ਤੋਂ ਕਰਵਾ ਸਕਣਗੇ ਅਪੁਆਇੰਟਮੈਂਟ ਬੁੱਕ

ਪੀਲ ‘ਚ ਵੈਕਸੀਨੇਸ਼ਨ ਲਈ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸ਼ੁੱਕਰਵਾਰ ਤੋਂ ਕਰਵਾ ਸਕਣਗੇ ਅਪੁਆਇੰਟਮੈਂਟ ਬੁੱਕ

ਪੀਲ : ਇਸ ਹਫਤੇ 50 ਸਾਲ ਤੋਂ ਵੱਧ ਉਮਰ ਦੇ ਪੀਲ ਰੀਜਨ ਕੁੱਝ ਖਾਸ ਇਲਾਕਿਆਂ ਦੇ ਵਾਸੀ ਆਪਣੀ ਕੋਵਿਡ-19 ਵੈਕਸੀਨੇਸ਼ਨ ਲਈ ਅਪੁਆਇੰਟਮੈਂਟ ਬੁੱਕ ਕਰਵਾਉਣੀ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਵਿਚ ਹੇਠ ਲਿਖੇ ਪੋਸਟਲ ਕੋਡ ਸ਼ਾਮਲ ਹਨ : ਐਲ-6 ਆਰ, ਐਲ-6 ਐਸ, ਐਲ-6 ਟੀ, ਐਲ-6 ਵੀ, ਐਲ-6 ਡਬਲਿਊ, ਐਲ-6 ਵਾਈ, ਐਲ-6 ਜ਼ੈਡ ਅਤੇ ਐਲ-6 ਸੀ। ਉਪਰੋਕਤ ਇਲਾਕਿਆਂ ਵਿਚ ਰਹਿੰਦੇ ਪੀਲ ਵਾਸੀ, ਜੋ ਕਿ 1971 ਵਿੱਚ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਸਨ, ਸਬੰਧਤ ਹਸਪਤਾਲਾਂ, ਕਮਿਊਨਿਟੀ ਸਾਈਟਸ ਤੇ ਮਾਸ ਇਮਿਊਨਾਈਜ਼ੇਸ਼ਨ ਕਲੀਨਿਕਸ ਵਿੱਚ ਅਪੁਆਇੰਟਮੈਂਟਸ ਬੁੱਕ ਕਰਵਾ ਸਕਦੇ ਹਨ। ਪੀਲ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ.ਲਾਅਰੈਂਸ ਲੋਹ ਨੇ ਬਰੈਂਪਟਨ ਦੀ ਕੋਵਿਡ-19 ਅਪਡੇਟ ਦੌਰਾਨ ਇਹ ਐਲਾਨ ਕੀਤਾ। ਲੋਹ ਨੇ ਅੱਗੇ ਆਖਿਆ ਕਿ ਇਸ ਸਬੰਧ ਵਿੱਚ ਉਹ ਪੂਰਾ ਸ਼ਡਿਊਲ ਜਾਰੀ ਕਰਨਗੇ ਕਿ ਕਿਹੜੇ ਉਮਰ ਵਰਗ ਦੇ ਲੋਕ ਕਿਸ ਸਮੇਂ ਵੈਕਸੀਨੇਸ਼ਨ ਕਰਵਾ ਸਕਣਗੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਫੋਰਡ ਸਰਕਾਰ ਦੇ ਤਾਜ਼ਾ ਬਿਆਨ ਮੁਤਾਬਕ ਪੀਲ ਦੇ ਕੁੱਝ ਖਾਸ ਇਲਾਕਿਆਂ ਵਿਚ 18 ਸਾਲ ਤੋਂ ਉਪਰ ਉਮਰ ਦੇ ਲੋਕਾਂ ਨੂੰ ਜਲਦੀ ਹੀ ਵੈਕਸੀਨ ਲਗਾਏ ਜਾਣਗੇ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …