18.1 C
Toronto
Wednesday, September 16, 2026
spot_img
Homeਹਫ਼ਤਾਵਾਰੀ ਫੇਰੀਜਾਟ ਰਾਖਵਾਂਕਰਨ ਦੇ ਫੈਸਲੇ 'ਤੇ ਹਾਈ ਕੋਰਟ ਨੇ ਲਾਈ ਰੋਕ

ਜਾਟ ਰਾਖਵਾਂਕਰਨ ਦੇ ਫੈਸਲੇ ‘ਤੇ ਹਾਈ ਕੋਰਟ ਨੇ ਲਾਈ ਰੋਕ

ਜਾਟ ਰਾਖਵਾਂਕਰਨ ਦੇ ਫੈਸਲੇ ‘ਤੇ ਹਾਈ ਕੋਰਟ ਨੇ ਲਾਈ ਰੋਕਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਵਿਚ ਜਾਟਾਂ ਸਮੇਤ 6 ਜਾਤਾਂ ਨੂੰ ਰਾਖਵਾਂਕਰਨ ਦੇਣ ਦੇ ਫੈਸਲੇ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ਵਿਚ ਹੁਣ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਹਾਈਕੋਰਟ ਦੀ ਇਹ ਰੋਕ ਹਰਿਆਣਾ ਸਰਕਾਰ ਨੂੰ ਲੱਗੇ ਝਟਕੇ ਵਜੋਂ ਦੇਖੀ ਜਾ ਰਹੀ ਹੈ। ਸਫੀਦੋਂ ਦੇ ਸ਼ਕਤੀ ਸਿੰਘ ਨੇ ਇਸ ਮਾਮਲੇ ‘ਤੇ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹਰਿਆਣਾ ‘ਚ ਜਾਟਾਂ ਨੂੰ ਰਾਖਵਾਂਕਰਨ ਦੇਣ ਦਾ ਅਧਾਰ ਬਣਾਈ ਗਈ ਪੱਛੜਾ ਵਰਗ ਕਮਿਸ਼ਨ ਦੀ ਕੇ.ਸੀ. ਗੁਪਤਾ ਰਿਪੋਰਟ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਇਸ ਲਈ ਇਸ ਰਿਪੋਰਟ ਦੇ ਅਧਾਰ ‘ਤੇ ਰਾਖਵਾਂਕਰਨ ਕਿਉਂ ਲਾਗੂ ਕੀਤਾ ਗਿਆ ਹੈ ? ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਹਰਿਆਣਾ ਸਰਕਾਰ ਨੇ ਜਾਟਾਂ ਦੇ ਦਬਾਅ ਵਿਚ ਰਾਖਵਾਂਕਰਨ ਲਾਗੂ ਕੀਤਾ ਸੀ। ਪਟੀਸ਼ਨ ਅਨੁਸਾਰ ਸੁਪਰੀਮ ਕੋਰਟ ਪਹਿਲਾਂ ਹੀ ਜਾਟਾਂ ਨੂੰ ਰਾਖਵਾਂਕਰਨ ਦੇਣ ਦੀ ਨੀਤੀ ਨੂੰ ਰੱਦ ਕਰ ਚੁੱਕਾ ਹੈ ਕਿ ਜਾਟ ਪੱਛੜੇ ਨਹੀਂ ਹਨ। ਫੌਜ, ਸਿੱਖਿਆ ਸੰਸਥਾਨ ਤੇ ਸਰਕਾਰੀ ਸੇਵਾ ਵਿਚ ਜਾਟ ਉੱਚ ਅਹੁਦਿਆਂ ‘ਤੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਰਾਖਵਾਂਕਰਨ ਦੇਣਾ ਸੁਪਰੀਮ ਕੋਰਟ ਦੇ ਆਦੇਸ਼ ਦੇ ਕਾਨੂੰਨ ਖ਼ਿਲਾਫ ਹੈ।

RELATED ARTICLES
POPULAR POSTS