ਹਾਲਾਤ ਨੂੰ ਕਾਬੂ ਕਰਦਿਆਂ ਖੁੱਲ੍ਹਣ ਲੱਗੇ ਕਾਰੋਬਾਰ
ਟੋਰਾਂਟੋ/ ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਪ੍ਰਕੋਪ ਕੁਝ ਮੱਠਾ ਪਿਆ ਹੈ ਅਤੇ ਬੀਤੇ ਹਫ਼ਤੇ ਤੋਂ ਨਵੇਂ ਕੇਸ ਆਉਣ ਅਤੇ ਮੌਤਾਂ ਦੀ ਦਰ ਘੱਟ ਹੋ ਰਹੀ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਪ੍ਰਾਂਤਕ ਪੱਧਰ ‘ਤੇ ਆਮ ਜਨਜੀਵਨ ‘ਚ ਢਿੱਲਾਂ ਦਿੱਤੀਆਂ ਜਾਣ ਲੱਗੀਆਂ ਹਨ। ਕਿਊਬਕ ਅਤੇ ਉਂਟਾਰੀਓ ‘ਚ ਵਾਇਰਸ ਦੀ ਸਭ ਤੋਂ ਵੱਧ ਸਖ਼ਤ ਮਾਰ ਪਈ ਪਰ ਓਥੇ ਵੀ ਹੁਣ ਸੜਕੀ ਆਵਾਜਾਈ ਬਹਾਲ ਹੁੰਦੀ ਨਜ਼ਰ ਆ ਰਹੀ ਹੈ। ਸਟੋਰ, ਪਾਰਕ, ਲਇਬ੍ਰੇਰੀਆਂ ਆਦਿਕ ਕੁਝ ਸਖਤ ਸ਼ਰਤਾਂ ਤਹਿਤ ਖੁੱਲ੍ਹਣ ਲੱਗੇ ਹਨ। 24 ਮਈ ਤੋਂ ਬਾਅਦ ਉਂਟਾਰੀਓ ‘ਚ ਜਨਜੀਵਨ ਆਮ ਹੋ ਜਾਣ ਦੇ ਸੰਕੇਤ ਮਿਲ ਰਹੇ ਹਨ। ਕਿਊਬਕ ‘ਚ ਮੁੱਖ ਮੰਤਰੀ ਫਰਾਂਸੁਅ ਲੀਗਾਲਟ ਨੇ ਕਿਹਾ ਹੈ ਕਿ 25 ਮਈ ਤੋਂ ਸਟੋਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਸਕਾਚਵਾਨ ਅਤੇ ਮੈਨੀਟੋਬਾ ‘ਚ ਕਾਰੋਬਾਰ ਖੋਲ੍ਹਣ ਦੀ ਢਿੱਲ ਦਿੱਤੀ ਜਾ ਚੁੱਕੀ ਹੈ ਅਤੇ ਰੈਸਟੋਰੈਂਟ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ ਪਰ ਰੈਸਟੋਰੈਂਟਾਂ ‘ਚ ਬਫਟ ਸਰਵਿਸ ਅਜੇ ਬੰਦ ਰਹੇਗੀ। ਸ਼ਾਪਿੰਗ ਦੌਰਾਨ ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਵਾਇਰਸ ਤੋਂ ਬਚਾਅ ਲਈ ਸਾਵਾਧਾਨੀਆਂ ਵਰਤਣ ਪ੍ਰਤੀ ਲੋਕਾਂ ਨੁੰ ਲਗਾਤਾਰਤਾ ਨਾਲ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ।
ਵੱਡੇ ਤੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦੇਣ ਲਈ ਟਰੂਡੋ ਨੇ ਸੰਭਾਲਿਆ ਮੋਰਚਾ
ਕਰੋਨਾ ਕਾਰਨ ਡਗਮਗਾਏ ਕੈਨੇਡਾ ਦੇ ਕਾਰੋਬਾਰ ਨੂੰ ਮੁੜ ਲੀਹ ‘ਤੇ ਲਿਆਉਣ ਲਈ ਟਰੂਡੋ ਰਾਹਤ ਦਾ ਪਿਟਾਰਾ ਲੈ ਕੇ ਸਾਹਮਣੇ ਆਏ ਹਨ। ਇਸ ਨਾਲ ਛੋਟੇ ਤੇ ਵੱਡੇ ਹਰ ਤਰ੍ਹਾਂ ਦੇ ਕਾਰੋਬਾਰ ਨੂੰ ਮੁੜ ਰਫ਼ਤਾਰ ਫੜਨਾ ਸੰਭਵ ਹੋ ਸਕੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …