ਫਸਲ ਦੀ ਘਰ ਆਮਦ ਨਾਲ ਜੁੜੇ ਖੁਸ਼ੀਆਂ ਖੇੜਿਆਂ ਵਾਲੇ ਰਾਸ਼ਟਰੀ ਤਿਉਹਾਰ ਵਿਸਾਖੀ ਦੀ ਆਮਦ ਤਾਂ ਹੋਈ ਪਰ ਕਿਸਾਨਾਂ ਤੋਂ ਖੁਸ਼ੀਆਂ ਰੁੱਸੀਆਂ ਹੀ ਰਹੀਆਂ। ਨਾ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ, ਨਾ ਐਮ ਐਸ ਪੀ ਦਿੱਤੀ ਤੇ ਉਲਟਾ ਕਣਕ ਦੀ ਖਰੀਦ ਨੂੰ ਵੀ ਸਿੱਧੀ ਅਦਾਇਗੀ ਦੇ ਨਾਂ ‘ਤੇ ਉਲਝਾ ਦਿੱਤਾ ਪਰ ਕਿਸਾਨਾਂ ਦਾ ਹੌਸਲਾ ਕਾਇਮ ਹੈ। ਜਿਸ ਦਿਨ ਜਿੱਤ ਹੋਈ ਉਸ ਦਿਨ ਹੀ ਵਿਸਾਖੀ ਹੋਏਗੀ। ਫਿਰ ਵੀ ਇਸ ਘੋਲ ਵਿਚ ਜਾਨ ਗਵਾਉਣ ਵਾਲਿਆਂ ਅਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਸਭਨਾਂ ਨੂੰ ਵਧਾਈਆਂ ਦਿੰਦਿਆਂ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ।
ਵਿਸਾਖੀ ਆਈ ਪਰ ਖੁਸ਼ੀਆਂ ਨਹੀਂ ਬਹੁੜੀਆਂ
RELATED ARTICLES

