9.6 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਪੰਜਾਬੀ ਐਨ.ਆਰ.ਆਈਜ਼ ਦੀ ਸਹੂਲਤ ਲਈ ਦਿੱਲੀ ਏਅਰਪੋਰਟ 'ਤੇ ਖੁੱਲ੍ਹਿਆ ਸਹਾਇਤਾ ਕੇਂਦਰ

ਪੰਜਾਬੀ ਐਨ.ਆਰ.ਆਈਜ਼ ਦੀ ਸਹੂਲਤ ਲਈ ਦਿੱਲੀ ਏਅਰਪੋਰਟ ‘ਤੇ ਖੁੱਲ੍ਹਿਆ ਸਹਾਇਤਾ ਕੇਂਦਰ

ਨਵੀਂ ਦਿੱਲੀ : ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ‘ਤੇ ਐਨਆਰਆਈ ਪੰਜਾਬੀਆਂ ਦੀ ਮਦਦ ਲਈ ਖੋਲ੍ਹੇ ਗਏ ਸਹਾਇਤਾ ਕੇਂਦਰ ਦੀ ਵੀਰਵਾਰ ਤੋਂ ਸ਼ੁਰੂਆਤ ਹੋ ਗਈ ਹੈ। ਇਹ ਸਹਾਇਤਾ ਕੇਂਦਰ ਐਨਆਰਆਈ ਪੰਜਾਬੀਆਂ ਦੀ ਮਦਦ ਲਈ 24 ਘੰਟੇ ਖੁੱਲ੍ਹੇਗਾ ਰਹੇਗਾ ਅਤੇ ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਸਹਾਇਤਾ ਕੇਂਦਰ ‘ਤੇ ਪੰਜਾਬੀਆਂ ਨੂੰ ਫਲਾਈਟ ਸਬੰਧੀ, ਕਨੈਕਟਿੰਗ ਫਲਾਈਟ, ਟੈਕਸੀ ਸਰਵਿਸ, ਸਮਾਨ ਗੁਆਚਣ ਅਤੇ ਏਅਰਪੋਰਟ ‘ਤੇ ਕਿਸੇ ਵੀ ਕਿਸਮ ਦੀ ਮਦਦ ਲਈ ਹੈਲਪ ਮਿਲੇਗੀ। ਸਹਾਇਤਾ ਕੇਂਦਰ ‘ਤੇ ਤਾਇਨਾਤ ਕੀਤੇ ਗਏ ਕਰਮਚਾਰੀਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਵੀ ਚੰਗੀ ਜਾਣਕਾਰੀ ਹੋਵੇਗੀ ਤਾਂ ਜੋ ਪੰਜਾਬੀਆਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਪੰਜਾਬ ਸਰਕਾਰ ਵੱਲੋਂ ਸਹਾਇਤਾ ਕੇਂਦਰ ਲਈ ਇਕ ਹੈਲਪਲਾਈਨ ਨੰਬਰ 011-61232182 ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਣ।

 

RELATED ARTICLES
POPULAR POSTS