ਪੈਟਰਿਕ ਬਰਾਊਨ ਦੀ ਕਿਤਾਬ ਹੋਈ ਰਿਲੀਜ਼
ਟੋਰਾਂਟੋ : ਪੀਸੀ ਪਾਰਟੀ ਦੇ ਸਾਬਕਾ ਲੀਡਰ ਅਤੇ ਬਰੈਂਪਟਨ ਦੇ ਨਵੇਂ ਚੁਣੇ ਗਏ ਮੇਅਰ ਪੈਟਰਿਕ ਬਰਾਊਨ ਨੇ ਆਪਣੀ ਨਵੀਂ ਕਿਤਾਬ ਲੰਘੇ ਬੁੱਧਵਾਰ ਨੂੰ ਰਿਲੀਜ਼ ਕੀਤੀ। ਵੀਰਵਾਰ ਨੂੰ ‘ਪਰਵਾਸੀ’ ਰੇਡੀਓ ਉਤੇ ਇਸ ਕਿਤਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਆਪਣੇ ਖੁਲਾਸਿਆਂ ਨੂੰ ਰੇਡੀਓ ਦੇ ਸਰੋਤਿਆਂ ਨਾਲ ਸਾਂਝੇ ਕੀਤਾ। ਇਸ ਕਿਤਾਬ ਵਿਚ ਜਿੱਥੇ ਪੈਟਰਿਕ ਬਰਾਊਨ ਨੇ ਉਨ੍ਹਾਂ ਸਾਜਿਸ਼ਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਤਹਿਤ ਉਸ ਨੂੰ ਇਕ ਬੜੇ ਹੀ ਨਾਟਕੀ ਢੰਗ ਨਾਲ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਲਈ ਦਾਅ ਖੇਡਿਆ ਗਿਆ, ਉਥੇ ਹੀ ਉਨ੍ਹਾਂ ਦਾ ਇਸ ਕਿਤਾਬ ਵਿਚ ਕਹਿਣਾ ਹੈ ਕਿ ਉਨਟਾਰੀਓ ਦੇ ਮੌਜੂਦਾ ਵਿੱਤ ਮੰਤਰੀ ਵਿੱਕ ਫੈਡੇਲੀ ਦੇ ਖਿਲਾਫ ਉਸ ਸਮੇਂ ਉਸਦੀ ਸਟਾਫ ਦੀ ਹੀ ਇਕ ਮਹਿਲਾ ਕਰਮਚਾਰੀ ਨੇ ਪੈਟਰਿਕ ਬਰਾਊਨ ਨੂੰ ਮਿਲ ਕੇ ਪਹੁੰਚ ਕੀਤੀ ਸੀ ਤੇ ਵਿੱਕ ਫੈਡੇਲੀ ‘ਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਜਿਸਦੇ ਲਿਖਤ ਸਬੂਤ ਉਸਦੇ ਕੋਲ ਹਨ। ਪਰ ਪੈਟਰਿਕ ਬਰਾਊਨ ਨੇ ਉਸ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਸੀ। ਪਰ ਪੈਟਰਿਕ ਬਰਾਊਨ ਦਾ ਦੋਸ਼ ਹੈ ਕਿ ਜਦੋਂ ਮੈਨੂੰ ਲੀਡਰਸ਼ਿਪ ਤੋਂ ਹਟਾ ਦਿੱਤਾ ਗਿਆ ਅਤੇ ਵਿੱਕ ਫੈਡੇਲੀ ਨੂੰ ਕਾਰਜਕਾਰੀ ਲੀਡਰ ਥਾਪਿਆ ਗਿਆ ਤਾਂ ਉਸ ਨੇ ਪੈਟਰਿਕ ਬਰਾਊਨ ਨੂੰ ਐਮਪੀਪੀ ਦੀ ਚੋਣ ਲੜਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ। ਪੈਟਰਿਕ ਬਰਾਊਨ ਦੀ ਇਸ ਕਿਤਾਬ ਦੀ ਰਿਲੀਜ਼ ਤੋਂ ਬਾਅਦ ਉਨਟਾਰੀਓ ਦੀ ਸਿਆਸਤ ਵਿਚ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ ਤੇ ਐਨਡੀਪੀ ਨੇ ਪ੍ਰੀਮੀਅਰ ਡੱਗ ਫੋਰਡ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ਾਂ ਦੇ ਚੱਲਦਿਆਂ ਵਿੱਕ ਫੈਡੇਲੀ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ, ਪ੍ਰੰਤੂ ਪ੍ਰੀਮੀਅਰ ਡੱਗ ਫੋਰਡ ਤੇ ਪੀਸੀ ਪਾਰਟੀ ਦੇ ਕੌਕਸ ਮੈਂਬਰ ਵਿੱਕ ਫੈਡੇਲੀ ਦੇ ਹੱਕ ਵਿਚ ਡਟ ਕੇ ਖੜ੍ਹੇ ਹੋ ਗਏ ਹਨ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …