10.7 C
Toronto
Friday, May 15, 2026
spot_img
Homeਹਫ਼ਤਾਵਾਰੀ ਫੇਰੀਟਕਸਾਲੀਆਂ ਨੇ ਦੂਜੇ ਦਿਨ ਹੀ ਮੋੜ ਦਿੱਤੀ ਬਾਦਲਾਂ ਨੂੰ ਭਾਜੀ

ਟਕਸਾਲੀਆਂ ਨੇ ਦੂਜੇ ਦਿਨ ਹੀ ਮੋੜ ਦਿੱਤੀ ਬਾਦਲਾਂ ਨੂੰ ਭਾਜੀ

ਬੁੱਧਵਾਰ ਨੂੰ ਮਜੀਠੀਆ ਤੇ ਬੀਬੀ ਜਗੀਰ ਕੌਰ ਨੇ ਬ੍ਰਹਮਪੁਰਾ ਦੇ ਦੂਰ ਦੇ ਭਤੀਜੇ ਨੂੰ ਅਕਾਲੀ ਦਲ ‘ਚ ਕੀਤਾ ਸੀ ਸ਼ਾਮਲ, ਵੀਰਵਾਰ ਨੂੰ ਬ੍ਰਹਮਪੁਰਾ ਨੇ ਬਾਦਲ ਦੇ ਨੇੜਲੇ ਭਤੀਜੇ ਬੱਬੀ ਬਾਦਲ ਨੂੰ ਟਕਸਾਲੀ ਅਕਾਲੀ ਦਲ ‘ਚ ਕਰ ਲਿਆ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਟਕਸਾਲੀ ਅਕਾਲੀ ਦਲ ਨੇ ਬਾਦਲਾਂ ਨੂੰ ਦੂਜੇ ਦਿਨ ਹੀ ਭਾਜੀ ਮੋੜ ਦਿੱਤੀ। ਪੰਜਾਬੀ ਕਹਾਵਤ ਅਨੁਸਾਰ 21 ਦਾ ਸ਼ਗਨ ਉਨ੍ਹਾਂ 51 ਕਰਕੇ ਮੋੜਿਆ। ਧਿਆਨ ਰਹੇ ਕਿ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਬੀਬੀ ਜਗੀਰ ਕੌਰ ਨੇ ਬਿਕਰਮ ਮਜੀਠੀਆ ਦੀ ਹਾਜ਼ਰੀ ਵਿਚ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਦੂਰ ਤੋਂ ਲਗਦੇ ਭਤੀਜੇ ਗੁਰਿੰਦਰ ਸਿੰਘ ਟੋਨੀ ਅਤੇ ਉਸ ਦੀ ਪਤਨੀ ਨੂੰ ਬੁੱਧਵਾਰ ਨੂੰ ਅਕਾਲੀ ਦਲ ‘ਚ ਸ਼ਾਮਲ ਕੀਤਾ ਸੀ। ਦੂਜੇ ਦਿਨ ਵੀਰਵਾਰ ਨੂੰ ਹੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਭਤੀਜੇ ਲਗਦੇ ਅਤੇ ਸੁਖਬੀਰ ਦੇ ਸ਼ਰੀਕੇ ‘ਚੋਂ ਚਚੇਚੇ ਭਰਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਚੰਡੀਗੜ੍ਹ ਵਿਖੇ ਟਕਸਾਲੀ ਅਕਾਲੀ ਦਲ ‘ਚ ਸ਼ਾਮਲ ਕਰ ਲਿਆ। ਬ੍ਰਹਮਪੁਰਾ, ਸੇਖਵਾਂ ਤੇ ਬੀਰਦਵਿੰਦਰ ਸਿੰਘ ਦੀ ਹਾਜ਼ਰੀ ਵਿਚ ਬੱਬੀ ਬਾਦਲ ਨੂੰ ਟਕਸਾਲੀ ਅਕਾਲੀ ਦਲ ਵਿਚ ਸ਼ਾਮਲ ਕਰਨ ਦੇ ਨਾਲ ਹੀ ਉਸ ਨੂੰ ਆਪਣੀ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਵੀ ਥਾਪ ਦਿੱਤਾ। ਇਸ ਮੌਕੇ ਬ੍ਰਹਮਪੁਰਾ ਨੇ ਲੰਘੇ ਦਿਨੀਂ ਤਰਨਤਾਰਨ ਵਿਚ ਜਗੀਰ ਕੌਰ ਦੀ ਰੈਲੀ ਵਿਚ ਸ਼ਰਾਬ ਦੀ ਹੋਈ ਵਰਤੋਂ ਦੀ ਵੀ ਕਰੜੀ ਨਿੰਦਾ ਕੀਤੀ ਅਤੇ ਸ਼ਰਾਬ ਦੀ ਵਰਤੋਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਵਰਤਾਏ ਗਏ ਲੰਗਰ ਦੀ ਸ਼ਿਕਾਇਤ ਵੀ ਉਨ੍ਹਾਂ ਪੰਜਾਬ ਚੋਣ ਕਮਿਸ਼ਨ ਕੋਲ ਜਾ ਕੇ ਕੀਤੀ।

RELATED ARTICLES
POPULAR POSTS