13.9 C
Toronto
Saturday, October 10, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਵਿੱਚ ਪੰਜਾਬੀ ਔਰਤ ਦੇ ਸਮਾਜਿਕ ਸਥਾਨ ਅਤੇ ਚੁਣੌਤੀਆਂ 'ਤੇ ਵਿਚਾਰਾਂ ਦਾ...

ਕੈਨੇਡਾ ਵਿੱਚ ਪੰਜਾਬੀ ਔਰਤ ਦੇ ਸਮਾਜਿਕ ਸਥਾਨ ਅਤੇ ਚੁਣੌਤੀਆਂ ‘ਤੇ ਵਿਚਾਰਾਂ ਦਾ ਮੰਥਨ

ਕੈਨੇਡਾ ਵਿੱਚ ਪੰਜਾਬੀ ਔਰਤ ਦੇ ਸਮਾਜਿਕ ਸਥਾਨ ਅਤੇ ਚੁਣੌਤੀਆਂ ‘ਤੇ ਵਿਚਾਰਾਂ ਦਾ ਮੰਥਨਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਵਿੱਚ ਔਰਤ ਦੀ ਆਜ਼ਾਦੀ, ਬਰਾਬਰੀ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ‘ਤੇ ਗੰਭੀਰ ਚਰਚਾ
ਬਰੈਂਪਟਨ/ਜਸਵਿੰਦਰ ਸਿੰਘ ਬਿੱਟਾ : ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦੇ ਅਕਸ, ਸਮਾਜਿਕ ਸਥਾਨ ਅਤੇ ਵੱਖ-ਵੱਖ ਖੇਤਰਾਂ ਵਿੱਚ ਉਸ ਦੀ ਭੂਮਿਕਾ ਨੂੰ ਕੇਂਦਰ ਵਿੱਚ ਰੱਖ ਕੇ ਕਰਵਾਈ ਗਈ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਵਿਚ ਪੰਜਾਬੀ ਔਰਤ ਨਾਲ ਜੁੜੇ ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਮਾਨਸਿਕ ਪੱਖਾਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। 2 ਤੋਂ 4 ਅਕਤੂਬਰ ਤੱਕ ਬਰੈਂਪਟਨ ਸਥਿਤ ਵਿਸ਼ਵ ਪੰਜਾਬੀ ਭਵਨ ਵਿਖੇ ਹੋਈ ਇਸ ਕਾਨਫਰੰਸ ਵਿੱਚ ਕੈਨੇਡਾ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਹੋਰਨਾਂ ਥਾਵਾਂ ਤੋਂ ਲਗਪਗ 40 ਵਿਦਵਾਨਾਂ, ਲੇਖਕਾਂ, ਕਵੀਆਂ, ਕਲਾਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।
ਕਾਨਫਰੰਸ ਦਾ ਮੁੱਖ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ’ ਰੱਖਿਆ ਗਿਆ ਸੀ। ਤਿੰਨ ਦਿਨਾਂ ਦੌਰਾਨ ਔਰਤ ਦੀ ਲੋਕ-ਧਾਰਾ, ਸੂਫ਼ੀ ਕਾਵਿ, ਕਹਾਣੀ, ਨਾਵਲ, ਨਾਟਕ, ਰੰਗਮੰਚ, ਕਵਿਤਾ, ਗੁਰਬਾਣੀ, ਕਿੱਸਾ ਕਾਵਿ, ਫਿਲਮਾਂ, ਗਾਇਕੀ, ਸਿੱਖਿਆ, ਵਿਗਿਆਨ ਤੇ ਤਕਨਾਲੋਜੀ, ਸਮਾਜਿਕ ਜੀਵਨ, ਆਧੁਨਿਕ ਮਾਨਸਿਕਤਾ ਅਤੇ ਔਰਤ ਦੀ ਆਜ਼ਾਦੀ ਸਮੇਤ ਕਈ ਪੱਖਾਂ ‘ਤੇ ਪਰਚੇ ਪੜ÷ ੇ ਅਤੇ ਵਿਚਾਰੇ ਗਏ।
ਕੈਨੇਡਾ ਵਿੱਚ ਵੀ ਔਰਤ ਪੂਰੀ ਤਰ÷ ਾਂ ਆਜ਼ਾਦ ਨਹੀਂ: ਸੋਨੀਆ ਸਿੱਧੂ
ਕਾਨਫਰੰਸ ਦੇ ਉਦਘਾਟਨੀ ਸਮਾਗਮ ਦੌਰਾਨ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਔਰਤ ਪੂਰੀ ਤਰ÷ ਾਂ ਆਜ਼ਾਦ ਨਹੀਂ ਹੈ। ਉਨ÷ ਾਂ ਕਿਹਾ ਕਿ ਔਰਤ ਪ੍ਰਤੀ ਵਿਤਕਰੇ ਦੀ ਸੋਚ ਅਜੇ ਵੀ ਸਮਾਜ ਵਿੱਚ ਮੌਜੂਦ ਹੈ ਅਤੇ ਘਰੇਲੂ ਹਿੰਸਾ ਵਰਗੀਆਂ ਸਮੱਸਿਆਵਾਂ ਵੀ ਖ਼ਤਮ ਨਹੀਂ ਹੋਈਆਂ। ਹਾਲਾਂਕਿ ਨਵੇਂ ਸਮਾਜਿਕ ਪ੍ਰਸੰਗ ਵਿੱਚ ਔਰਤ-ਮਰਦ ਵਿਚਕਾਰ ਪਾੜਾ ਪਹਿਲਾਂ ਨਾਲੋਂ ਘਟਿਆ ਹੈ।
ਡਾ. ਆਤਮਜੀਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਗੱਲ ਕੀਤੀ ਸੀ, ਪਰ ਅੱਜ ਵੀ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਔਰਤ ਨੂੰ ਪੂਰੀ ਬਰਾਬਰੀ ਨਹੀਂ ਮਿਲੀ। ਉਨ÷ ਾਂ ਔਰਤ ਦੇ ਧਾਰਮਿਕ ਅਧਿਕਾਰਾਂ ਅਤੇ ਸਮਾਜਿਕ ਬਰਾਬਰੀ ਦੇ ਸਵਾਲ ਨੂੰ ਗੰਭੀਰਤਾ ਨਾਲ ਉਠਾਇਆ।
(ਪੂਰੀ ਰਿਪੋਰਟ ਪੰਨਾ 07 ‘ਤੇ ਪੜ੍ਹੋ)

 

RELATED ARTICLES
POPULAR POSTS