ਬ੍ਰਿਟਿਸ਼ ਕੋਲੰਬੀਆ/ਬਿਊਰੋ ਨਿਊਜ਼ : ਦੂਜੇ ਵਿਸ਼ਵ ਯੁੱਧ ਦੇ ਦਿੱਗਜ ਜਾਨ ਹਿਲਮੈਨ ਦਾ 105 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਹਿਲਮੈਨ ਨੇ ਆਪਣੇ ਰਿਟਾਇਰਮੈਂਟ ਹੋਮ ਵਿੱਚ ਚੱਕਰ ਲਗਾ ਕੇ ਬੱਚਿਆਂ ਦੀ ਚੈਰਿਟੀ ਲਈ ਹਜ਼ਾਰਾਂ ਡਾਲਰ ਜੁਟਾਏ ਸਨ। 2020 ਵਿੱਚ ਹਿਲਮੈਨ ਕੋਵਿਡ ਰਾਹਤ ਕੋਸ਼ ਲਈ ਫੰਡ ਇਕੱਠਾ ਕਰਨ ਲਈ ਵੀ ਧਿਆਨ ਆਕਰਸ਼ਤ ਕੀਤਾ ਸੀ। ਉਨ੍ਹਾਂ ਨੇ ਆਪਣੇ ਓਕ ਬੇ ਰਿਟਾਇਰਮੈਂਟ ਹੋਮ ਵਿੱਚ ਚੱਕਰ ਲਗਾਉਂਦੇ ਹੋਏ 1 ਲੱਖ 69,000 ਡਾਲਰ ਜੁਟਾਏ ਸਨ। ਸੇਵ ਦ ਚਿਲਡਰਨ ਕੈਨੇਡਾ ਦਾ ਕਹਿਣਾ ਹੈ ਕਿ ਹਿਲਮੈਨ ਦੇ ਸਾਲਾਨਾ ਵਾਕਆਊਟ ਨੇ 440,000 ਡਾਲਰ ਤੋਂ ਜ਼ਿਆਦਾ ਜੁਟਾਏ। ਚੈਰਿਟੀ ਦੇ ਪ੍ਰਧਾਨ ਡੈਨੀ ਗਲੇਨਰਾਈਟ ਦਾ ਕਹਿਣਾ ਹੈ ਕਿ ਹਿਲਮੈਨ ਯੁੱਧ, ਸੰਘਰਸ਼ ਅਤੇ ਜਲਵਾਯੂ ਤਬਦੀਲੀ ਤੋਂ ਪ੍ਰਭਾਵਿਤ ਬੱਚਿਆਂ ਦੀ ਮੱਦਦ ਕਰਨ ਦੀ ਆਪਣੀ ਵਚਨਬੱਧਤਾ ਲਈ ਪ੍ਰੇਰਨਾ ਬਣੇ ਹੋਏ ਹਨ। ਗਲੇਨਰਾਈਟ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 2022 ਵਿੱਚ ਹਿਲਮੈਨ ਨੂੰ ਮਿਲੇ ਸਨ ਅਤੇ ਇਨੀ ਜ਼ਿਆਦਾ ਉਮਰ ਵਿੱਚ ਉਨ੍ਹਾਂ ਦੇ ਤੇਜ ਦਿਮਾਗ ਤੋਂ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਹਿਲਮੈਨ ਆਮ ਵਿਅਕਤੀ ਨਹੀਂ ਸਨ।