ਇਕ ਸਾਲ ‘ਚ ਮਹਿਲਾ ਅਰਬਪਤੀ 9% ਵਧੀਆਂ
ਰਿਪੋਰਟ ਅਨੁਸਾਰ – ਨਿਵੇਸ਼ ਦੇ ਮਾਮਲੇ ਵਿਚ ਪੁਰਸ਼ਾਂ ਨਾਲੋਂ ਬਿਹਤਰ ਸਾਬਤ ਹੋ ਰਹੀਆਂ ਹਨ ਮਹਿਲਾਵਾਂ
ਲੰਡਨ : ਦੁਨੀਆ ਭਰ ਵਿਚ ਇਕ ਸਾਲ ‘ਚ ਮਹਿਲਾ ਅਰਬਪਤੀਆਂ ਦੀ ਸੰਖਿਆ 9% ਵਧ ਗਈ ਹੈ। 2016 ਵਿਚ ਦੁਨੀਆ ਵਿਚ 1979 ਮਹਿਲਾ ਅਰਬਪਤੀ (100 ਕਰੋੜ ਤੋਂ ਜ਼ਿਆਦਾ ਕੁੱਲ ਸੰਪਤੀ) ਸੀ। ਇਹ ਸੰਖਿਆ 2017 ਵਿਚ ਵਧ ਕੇ 2158 ਹੋ ਗਈ। ਇਹ ਅੰਕੜੇ ਦੁਨੀਆ ਦੇ ਅਰਬਪਤੀਆਂ ‘ਤੇ ਹਾਲ ਹੀ ਵਿਚ ਜਾਰੀ ਹੋਈ ਇਕ ਰਿਪੋਰਟ ਵਿਚ ਸਾਹਮਣੇ ਆਏ ਹਨ। ਇਹ ਰਿਪੋਰਟ ਪ੍ਰਾਈਸ ਵਾਟਰ ਹਾਊਸ ਕੂਪਰਸ ਅਤੇ ਇਨਵੈਸਟਮੈਂਟ ਬੈਂਕਿੰਗ ਕੰਪਨੀ ਯੂਬੀਐਸ ਨੇ ਮਿਲ ਕੇ ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਮਹਿਲਾ ਅਰਬਪਤੀਆਂ ਦੀ ਸੰਖਿਆ ਵਿਚ ਕਰੀਬ 7% ਦਾ ਵਾਧਾ ਹੋਇਆ ਸੀ। 4 ਸਾਲ ਤੋਂ ਇਹ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ। ਇਸ ਵਾਰ ਮਹਿਲਾ ਅਰਬਪਤੀਆਂ ਦੀ ਸੰਖਿਆ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਵੀ ਦੁਨੀਆ ਭਰ ਦੇ ਕੁੱਲ ਅਰਬਪਤੀਆਂ ਵਿਚ ਮਹਿਲਾਵਾਂ ਦੀ ਗਿਣਤੀ ਸਿਰਫ 11% ਹੀ ਹੈ। ਯੂਬੀਐਸ ਦੀ ਗਲੋਬਲ ਹੈਡ ਜੋਸੇਫ ਸਟੈਡਲਰ ਕਹਿੰਦੀ ਹੈ ਕਿ ਅਮੀਰਾਂ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਅਜੇ ਤੱਕ ਘੱਟ ਹੈ। ਹਾਲਾਂਕਿ ਉਨ੍ਹਾਂ ਦੀ ਸੰਖਿਆ ਜਿਸ ਤਰ੍ਹਾਂ ਨਾਲ ਵਧ ਰਹੀ ਹੈ ਉਹ ਉਤਸ਼ਾਹਜਨਕ ਹੈ। ਪੈਸਾ ਕਮਾਉਣ ਦੇ ਮਾਮਲੇ ਵਿਚ ਤਾਂ ਪੁਰਸ਼ ਅਜੇ ਤੱਕ ਮਹਿਲਾਵਾਂ ਤੋਂ ਅੱਗੇ ਹਨ, ਪਰ ਪੈਸਾ ਨਿਵੇਸ਼ ਕਰਨ ਦੀ ਸਮਝ ਵਿਚ ਮਹਿਲਾਵਾਂ ਅੱਗੇ ਨਿਕਲ ਰਹੀਆਂ ਹਨ। ਉਚ ਅਹੁਦਿਆਂ ‘ਤੇ ਬੈਠੇ ਅੱਧੇ ਤੋਂ ਜ਼ਿਆਦਾ ਪੁਰਸ਼ ਹੀ ਨਿਵੇਸ਼ ਕਰਨ ਵਿਚ ਪਹਿਲੇ ਪੈਨਲ ਵਿਚ ਸ਼ਾਮਲ ਮਹਿਲਾਵਾਂ ਤੋਂ ਜ਼ਰੂਰ ਸਲਾਹ ਲੈਂਦੇ ਹਨ। ਘਰ ਵਿਚ ਪੈਸੇ ਦਾ ਹਿਸਾਬ ਕਿਤਾਬ ਕਰਦੇ-ਕਰਦੇ ਇਸ ਵਿਚ ਮਾਹਿਰ ਹੋ ਚੁੱਕੀਆਂ ਹਨ। ਰਿਪੋਰਟ ਵਿਚ ਇਹ ਵੀ ਪਤਾ ਲੱਗਾ ਹੈ ਕਿ ਮਹਿਲਾ ਪੁਰਸ਼ ਮਿਲ ਕੇ ਦੁਨੀਆ ਦੇ ਅਰਬਪਤੀਆਂ ਦੀ ਕੁੱਲ ਸੰਪਤੀ ਵਿਚ ਇਕ ਸਾਲ ‘ਚ 19% ਦਾ ਵਾਧਾ ਹੋਇਆ ਹੈ। ਅਰਬਪਤੀਆਂ ਦੀ ਕੁੱਲ ਸੰਪਤੀ 548 ਲੱਖ ਕਰੋੜ ਰੁਪਏ ਤੋਂ ਵਧ ਕੇ 650 ਲੱਖ ਕਰੋੜ ਰੁਪਏ ਹੋ ਗਈ ਹੈ। ਯੂਐਸ ਵਿਚ ਸਭ ਤੋਂ ਜ਼ਿਆਦਾ 585 ਅਰਬਪਤੀ ਹਨ। 373 ਅਰਬਪਤੀਆਂ ਨਾਲ ਚੀਨ ਦੂਜੇ ਨੰਬਰ ‘ਤੇ ਹੈ। ਇਕ ਸਾਲ ਵਿਚ ਭਾਰਤ ਵਿਚ ਅਰਬਪਤੀਆਂ ਦੀ ਸੰਖਿਆ 100 ਤੋਂ ਵਧ ਕੇ 119 ਹੋ ਗਈ ਹੈ। ਯਾਨੀ ਭਾਰਤ ਵਿਚ ਵੀ ਅਰਬਪਤੀਆਂ ਦੀ ਸੰਖਿਆ ਵਿਚ ਇਕ ਸਾਲ ਦੌਰਾਨ 19% ਦਾ ਵਾਧਾ ਹੋਇਆ ਹੈ।
ਚੀਨ ਸਭ ਤੋਂ ਅੱਗੇ, 10 ਸਾਲ ਵਿਚ 2200 ਫੀਸਦੀ ਵਧੇ ਅਰਬਪਤੀ
ੲ ਅਮੀਰਾਂ ਦੀ ਵਧਦੀ ਰਫਤਾਰ ਵਿਚ ਚੀਨ ਸਭ ਤੋਂ ਅੱਗੇ। 10 ਸਾਲ ਵਿਚ 2200% ਅਰਬਪਤੀ ਵਧੇ ਹਨ।
ੲ ਦੁਨੀਆ ਦੇ ਕੁੱਲ ਅਮੀਰਾਂ ਵਿਚੋਂ 20% ਚੀਨ ਦੇ ਹੀ ਹਨ। ਇੱਥੋਂ ਦੇ 97% ਅਮੀਰ ਸੈਲਫ ਮੇਡ ਹਨ।
ੲ ਭਾਰਤ ਵਿਚ ਅਰਬਪਤੀਆਂ ‘ਚ ਇਕ ਸਾਲ ਦੌਰਾਨ 19% ਦਾ ਵਾਧਾ। 59% ਅਰਬਪਤੀ ਸੈਲਫ ਮੇਡ ਹਨ।
ੲ ਭਾਰਤ ਦੇ ਅਰਬਪਤੀਆਂ ਦੀ 2017 ਵਿਚ ਕੁੱਲ ਸੰਪਤੀ 32 ਲੱਖ ਕਰੋੜ ਰੁਪਏ ਅੰਕੀ ਗਈ ਹੈ।
ਉਥੇ 2016 ਵਿਚ ਦੇਸ਼ ਦੇ ਅਰਬਪਤੀਆਂ ਦੀ ਦੌਲਤ 23 ਲੱਖ ਕਰੋੜ ਰੁਪਏ ਸੀ।
ੲ ਯਾਨੀ ਦੇਸ਼ ਦੇ ਅਮੀਰਾਂ ਦੀ ਦੌਲਤ ਵਿਚ ਇਕ ਸਾਲ ਵਿਚ ਕਰੀਬ 36% ਦਾ ਵਾਧਾ ਹੋਇਆ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …