66 ਸਾਲ ਪਹਿਲਾਂ ਨੰਗਲ ‘ਚ ਹੋਇਆ ਸੀ ਪੰਚਸੀਲ ਸਮਝੌਤਾ, ‘ਹਿੰਦੀ-ਚੀਨੀ ਭਾਈ-ਭਾਈ’ ਦੇ ਨਾਅਰੇ ਵੀ ਲੱਗੇ ਸਨ
ਕਿਹਾ ਸੀ ਕੋਈ ਵੀ ਕਾਰਵਾਈ ਨਹੀਂ ਕਰਾਂਗੇ
1.ਇਕ ਦੂਜੇ ਦੀ ਅਖੰਡਤਾ ਦਾ ਸਨਮਾਨ ਕਰਨਾ।
2.ਸਮਾਨਤਾ ਅਤੇ ਪਰਸਪਰ ਲਾਭ ਦੀ ਨੀਤੀ ਦਾ ਪਾਲਣ ਕਰਨਾ।
3.ਸ਼ਾਂਤੀਪੂਰਨ ਅਸਤਿਤਵ ਦੀ ਨੀਤੀ ਵਿਚ ਵਿਸ਼ਵਾਸ ਰੱਖਣਾ।
4.ਇਕ ਦੂਜੇ ਦੇ ਖਿਲਾਫ ਕਾਰਵਾਈ ਨਾ ਕਰਨਾ।
5.ਇਕ ਦੂਜੇ ਦੇ ਕੰਮ ਵਿਚ ਦਖਲ ਨਾ ਦੇਣਾ।
1954 ਵਿਚ ਬੈਠੇ ਸਨ ਪ੍ਰਧਾਨ ਮੰਤਰੀ ਨਹਿਰੂ ਤੇ ਚੀਨੀ ਪੀਐਮ ਚਾਊ
ਨੰਗਲ : ਨੰਗਲ ਵਿਚ 28 ਅਪ੍ਰੈਲ 1954 ਵਿਚ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਤੱਤਕਾਲੀਨ ਪੀਐਮ ਚਾਊ ਐਨ ਲਾਈ ਨੇ ਦੋਸਤੀ ਦੀ ਮਿਸਾਲ ਕਾਇਮ ਕੀਤੀ ਸੀ। ਨੰਗਲ ਦੇ ਸਤਲੁਜ ਸਦਨ ਵਿਚ ਪੰਚਸ਼ੀਲ ਸਮਝੌਤਾ ਹੋਇਆ ਸੀ। ਦੋਵੇਂ ਦੇਸ਼ਾਂ ਨੇ ਤੈਅ ਕੀਤਾ ਸੀ ਕਿ ਆਪਸੀ ਭਾਈਚਾਰੇ ਦੇ ਨਾਲ-ਨਾਲ ਕਦੀ ਵੀ ਇਕ ਦੂਜੇ ‘ਤੇ ਆਕਰਮਕ ਕਾਰਵਾਈ ਨਹੀਂ ਕਰਾਂਗੇ। ਇਸੇ ਸਮੇਂ ‘ਹਿੰਦੀ-ਚੀਨੀ ਭਾਈ-ਭਾਈ’ ਦੇ ਨਾਅਰੇ ਵੀ ਲੱਗੇ ਸਨ। ਸਮਝੌਤੇ ਦੇ ਸਮੇਂ ਗਲਾਸ ਹਾਊਸ ਅਤੇ ਪੰਚਸ਼ੀਲ ਪੱਥਰ ਨੂੰ 24 ਘੰਟੇ ਵਿਚ ਤਿਆਰ ਕੀਤਾ ਗਿਆ ਸੀ। ਹਾਲਾਂਕਿ, ਚੀਨ ਨੇ ਕਦੀ ਇਸ ਸਮਝੌਤੇ ਦਾ ਪਾਲਣ ਨਹੀਂ ਕੀਤਾ। 1962 ਵਿਚ ਵੀ ਇਸ ਨੂੰ ਤੋੜਿਆ ਸੀ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …