2.4 C
Toronto
Friday, December 19, 2025
spot_img
Homeਹਫ਼ਤਾਵਾਰੀ ਫੇਰੀਬੁੱਧਵਾਰ : ਨਵਜੋਤ ਸਿੱਧੂ ਨੇ ਆਖਰ ਦੇ ਹੀ ਦਿੱਤਾ ਭਾਜਪਾ ਤੋਂ ਅਸਤੀਫ਼ਾ

ਬੁੱਧਵਾਰ : ਨਵਜੋਤ ਸਿੱਧੂ ਨੇ ਆਖਰ ਦੇ ਹੀ ਦਿੱਤਾ ਭਾਜਪਾ ਤੋਂ ਅਸਤੀਫ਼ਾ

navjot-sidhu-news-copy-copyਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਲਿਖੇ ਸੰਖੇਪ ਪੱਤਰ ਰਾਹੀਂ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ। ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ, ਜੋ ਪੰਜਾਬ ਵਿਚ ਭਾਜਪਾ ਦੀ ਵਿਧਾਇਕ ਹੈ, ਵੱਲੋਂ ਅਸਤੀਫ਼ਾ ਦੇਣ ਬਾਰੇ ਕੋਈ ਜਾਣਕਾਰੀ ਨਹੀਂ ਆਈ। ਸਿੱਧੂ ਨੇ 8 ਸਤੰਬਰ ਨੂੰ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਪਰਗਟ ਸਿੰਘ ਅਤੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨਾਲ ਮਿਲ ਕੇ ‘ਆਵਾਜ਼-ਏ-ਪੰਜਾਬ’ ਨਾਮੀ ਸਿਆਸੀ ਮੰਚ ਦੇ ਗਠਨ ਦਾ ਐਲਾਨ ਕੀਤਾ ਸੀ। ਸਿੱਧੂ ਵੱਲੋਂ ਆਪਣੇ ਨਵੇਂ ਸਿਆਸੀ ਸਾਥੀਆਂ ਨਾਲ ਆਪਣੇ ਅਸਤੀਫੇ ਬਾਰੇ ਤੁਰੰਤ ਜਾਣਕਾਰੀ ਸਾਂਝੀ ਕੀਤੀ ਗਈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਵੱਲੋਂ ਸੰਸਦ ਮੈਂਬਰ ਵਜੋਂ ਭਾਵੇਂ ਜੁਲਾਈ ਮਹੀਨੇ ਵਿਚ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਅਸਤੀਫ਼ਾ ਦੇ ਦਿੱਤਾ ਗਿਆ ਸੀ ਪਰ ਉਨ੍ਹਾਂ ਭਾਜਪਾ ਤੋਂ ਅਸਤੀਫਾ ਨਹੀਂ ਦਿੱਤਾ ਸੀ। ਭਾਜਪਾ ਨਾਲ ਨਾਤਾ ਜੁੜਿਆ ਰਹਿਣ ਕਾਰਨ ਸਿਆਸੀ ਹਲਕਿਆਂ ਵੱਲੋਂ ਸਿੱਧੂ ਜੋੜੇ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਾਹੀਆਂ ਸਨ। ਭਾਜਪਾ ਤੋਂ ਅਸਤੀਫਾ ਦੇਣ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਅਗਵਾਈ ਵਾਲਾ ਨਵਾਂ ਸਿਆਸੀ ਮੰਚ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸਰਗਰਮ ਭੂਮਿਕਾ ਨਿਭਾਉਣ ਦੇ ਰੌਂਅ ਵਿਚ ਹੈ।

RELATED ARTICLES
POPULAR POSTS