24 C
Toronto
Wednesday, June 24, 2026
spot_img
HomeਕੈਨੇਡਾFrontਚੰਡੀਗੜ੍ਹ ਦੇ ਟੂਰਿਸਟ ਵਿਭਾਗ ’ਚ ਵੱਡੇ ਘੁਟਾਲੇ ਦਾ ਖਦਸ਼ਾ

ਚੰਡੀਗੜ੍ਹ ਦੇ ਟੂਰਿਸਟ ਵਿਭਾਗ ’ਚ ਵੱਡੇ ਘੁਟਾਲੇ ਦਾ ਖਦਸ਼ਾ


ਮਨੀਸ਼ ਤਿਵਾੜੀ ਨੇ ਕਿਹਾ : 22 ਕਰੋੜ ਰੁਪਏ ਦਾ ਪ੍ਰਸ਼ਾਸਨ ਕੋਲ ਹਿਸਾਬ ਹੀ ਨਹੀਂ
ਚੰਡੀਗੜ੍ਹ/ਬਿਊੁਰੋ ਨਿਊਜ਼
ਚੰਡੀਗੜ੍ਹ ਦੇ ਟੂਰਿਸਟ ਵਿਭਾਗ ਵਿਚ ਵੱਡਾ ਘਪਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣਾ ਖਦਸ਼ਾ ਜ਼ਾਹਰ ਕੀਤਾ ਹੈ। ਮਨੀਸ਼ ਤਿਵਾੜੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟੂਰਿਸਟ ਗਤੀਵਿਧੀਆਂ ਦੇ ਨਾਮ ’ਤੇ ਕੀਤਾ ਗਿਆ ਖਰਚਾ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਲੰਘੇ ਤਿੰਨ ਸਾਲਾਂ ਵਿਚ ਟੂਰਿਸਟ ਨਾਲ ਜੁੜੀਆਂ ਗਤੀਵਿਧੀਆਂ ’ਤੇ 33 ਕਰੋੜ 26 ਲੱਖ ਰੁਪਏ ਖਰਚ ਕੀਤੇ ਗਏ ਹਨ, ਜੋ ਆਪਣੇ ਆਪ ਵਿਚ ਹੈਰਾਨ ਕਰਨ ਵਾਲਾ ਹੈ। ਤਿਵਾੜੀ ਦੇ ਅਨੁਸਾਰ ਇਸ ਰਾਸ਼ੀ ਵਿਚੋਂ ਕਰੀਬ ਇਕ ਤਿਹਾਈ ਯਾਨੀ 11 ਕਰੋੜ 84 ਲੱਖ ਰੁਪਏ ਕਲਾਕਾਰਾਂ ਅਤੇ ਹੋਰ ਵਿਕਰੇਤਾਵਾਂ ਨੂੰੂ ਭੁਗਤਾਨ ਵਜੋਂ ਦਿੱਤੇ ਗਏ ਸਨ। ਇਸ ਤੋਂ ਬਾਅਦ ਕਰੀਬ 22 ਕਰੋੜ ਰੁਪਏ ਅਜਿਹੇ ਹਨ, ਜਿਨ੍ਹਾਂ ਦਾ ਕੋਈ ਸਪੱਸ਼ਟ ਹਿਸਾਬ ਸਰਕਾਰ ਦੇ ਜਵਾਬ ਵਿਚ ਸਾਹਮਣੇ ਨਹੀਂ ਆਇਆ। ਮਨੀਸ਼ ਤਿਵਾੜੀ ਇਲਜਾਮ ਲਗਾ ਰਹੇ ਹਨ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਜਾਣਬੁੱਝ ਕੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।

RELATED ARTICLES
POPULAR POSTS