20 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਖਹਿਰੇ ਦਾ ਨਵਾਂ ਦਾਅ ਜਾਂ ਛੋਟੇਪੁਰ ਦੀ ਵਾਪਸੀ ਦਾ ਡਰ?

ਖਹਿਰੇ ਦਾ ਨਵਾਂ ਦਾਅ ਜਾਂ ਛੋਟੇਪੁਰ ਦੀ ਵਾਪਸੀ ਦਾ ਡਰ?

ਖਹਿਰਾ ਧੜੇ ਨੇ ਹਾਈਕਮਾਨ ਨਾਲ ਗੱਲਬਾਤ ਕਰਨ ਲਈ ਬਣਾਈ ਪੰਜ ਮੈਂਬਰੀ ਕਮੇਟੀ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਖਹਿਰਾ ਧੜੇ ਨੂੰ ਨਾ ਤਾਂ ਕੋਈ ਸੁਨੇਹਾ ਭੇਜਿਆ ਸੀ ਤੇ ਨਾ ਹੀ ਗੱਲਬਾਤ ਦਾ ਕੋਈ ਸੱਦਾ ਦਿੱਤਾ ਸੀ। ਪਰ ਆਪ ਮੁਹਾਰੇ ਹੀ ਖਹਿਰਾ ਧੜੇ ਨੇ ਹਾਈ ਕਮਾਂਡ ਨਾਲ ਗੱਲਬਾਤ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਲਿਆ ਹੈ, ਜਿਸ ਨੂੰ ਕੁਝ ਸਿਆਸੀ ਮਾਹਰ ਖਹਿਰੇ ਦਾ ਨਵਾਂ ਦਾਅ ਮੰਨ ਰਹੇ ਹਨ ਤੇ ਕੁਝ ਦੀ ਸੋਚ ਹੈ ਕਿ ਪਾਰਟੀ ‘ਚ ਸੁੱਚਾ ਸਿੰਘ ਛੋਟੇਪੁਰ ਤੇ ਧਰਮਵੀਰ ਗਾਂਧੀ ਵਰਗੇ ਆਗੂਆਂ ਦੀ ਵਾਪਸੀ ਦੀ ਚੱਲੀ ਗੱਲ ਨੇ ਖਹਿਰਾ ਦੀ ਵਿਰੋਧੀ ਧਾਰ ਨੂੰ ਖੁੰਢਾ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਾਵੇਂ ‘ਆਪ’ ਦੀ ਕੇਂਦਰੀ ਹਾਈਕਮਾਨ ਵੱਲੋਂ ਉਨ੍ਹਾਂ ਦੇ ਧੜੇ ਨੂੰ ਗੱਲਬਾਤ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ ਪਰ ਫਿਰ ਵੀ ਉਹ ਗੱਲਬਾਤ ਤੋਂ ਨਹੀਂ ਭੱਜਦੇ। ਜੇਕਰ ਪਾਰਟੀ ਦੀ ਕੇਂਦਰੀ ਹਾਈਕਮਾਨ ਚਾਹੇ ਤਾਂ ਉਹ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਕਰ ਸਕਦੀ ਹੈ।
ਇਸ ਕਮੇਟੀ ਵਿੱਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ ਅਤੇ ਸੁਰੇਸ਼ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ ਹੈ।

RELATED ARTICLES
POPULAR POSTS