Breaking News
Home / ਹਫ਼ਤਾਵਾਰੀ ਫੇਰੀ / ਅੰਗਰੇਜ਼ ਨੇ ਕੀਤਾ ਸੀ ਰੂਬੇਨ ਸਿੰਘ ਦੀ ਦਸਤਾਰ ਦਾ ਅਪਮਾਨ

ਅੰਗਰੇਜ਼ ਨੇ ਕੀਤਾ ਸੀ ਰੂਬੇਨ ਸਿੰਘ ਦੀ ਦਸਤਾਰ ਦਾ ਅਪਮਾਨ

ਰੂਬੇਨ ਨੇ ਦਸਤਾਰ ਦੇ ਰੰਗਾਂ ਦੀਆਂ ਰੌਇਲਸ ਰੌਇਸ ਖਰੀਦ ਕੇ ਦਿਖਾਈ ਸ਼ਾਨ
ਲੰਡਨ : ਦਸਤਾਰਧਾਰੀ ਬਿਜਨਸਮੈਨ ਰੂਬੇਨ ਸਿੰਘ ਨੇ 50 ਕਰੋੜ ਰੁਪਏ ਖਰਚ ਕਰਕੇ 6 ਰੌਇਲਸ ਰੌਇਸ ਕਾਰਾਂ ਖਰੀਦੀਆਂ ਹਨ। ਇਨ੍ਹਾਂ ਕਾਰਾਂ ਨੂੰ ਡਲਿਵਰ ਕਰਨ ਲਈ ਕੰਪਨੀ ਦੇ ਸੀਈਓ ਖੁਦ ਉਨ੍ਹਾਂ ਦੇ ਘਰ ਗਏ। ਉਨ੍ਹਾਂ ਕੋਲ ਹੁਣ 20 ਰੌਇਲਸ ਰੌਇਸ ਕਾਰਾਂ ਹੋ ਚੁੱਕੀਆਂ ਹਨ। ਆਖਰ ਰੌਇਲਸ ਰੌਇਸ ਹੀ ਕਿਉਂ? ਇਸਦੇ ਪਿੱਛੇ ਦੀ ਕਹਾਣੀ ਜੁੜੀ ਹੈ ਦਸਤਾਰ ਦੀ ਇੱਜ਼ਤ ਅਤੇ ਸਨਮਾਨ ਨਾਲ। 2017 ਵਿਚ ਕਿਸੇ ਅੰਗਰੇਜ਼ ਨੇ ਰੂਬੇਨ ਸਿੰਘ ਦੀ ਦਸਤਾਰ ਨੂੰ ਲੈ ਕੇ ਉਨ੍ਹਾਂ ਦਾ ਅਪਮਾਨ ਕੀਤਾ ਸੀ। ਦਸਤਾਰ ਦੀ ਤਾਕਤ ਅਤੇ ਸ਼ਾਨ ਦਿਖਾਉਣ ਲਈ ਉਨ੍ਹਾਂ ਨੇ ਉਦੋਂ ਤੋਂ ਆਪਣੀ ਹਰ ਦਸਤਾਰ ਦੇ ਰੰਗ ਦੀ ਰੌਇਲਸ ਰੌਇਸ ਕਾਰ ਖਰੀਦਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕੂਲੈਕਸ਼ਨ ਵਿਚ ਫੈਂਟਸ, ਕਲਿਨਨ ਅਤੇ ਹੋਰ ਕਾਰਾਂ ਸ਼ਾਮਲ ਹਨ। ਅੰਗਰੇਜ਼ ਰੌਇਲਸ ਰੌਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ ਅਤੇ ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਦੱਸ ਦਿੱਤਾ ਕਿ ਦਸਤਾਰਧਾਰੀ ਵੀ ਕਿਸੇ ਤੋਂ ਘੱਟ ਨਹੀਂ ਹਨ। ਛੇ ਰੌਇਲਸ ਰੌਇਸ ਖਰੀਦੀ ਤਾਂ ਸੀਈਓ ਖੁਦ ਪਹੁੰਚੇ ਡਲਿਵਰ ਕਰਨ : ਆਪਣੇ ਪੱਕੇ ਗ੍ਰਾਹਕ ਦਾ ਸਨਮਾਨ ਕਰਨ ਲਈ ਰੌਇਲਸ ਰੌਇਸ ਦੇ ਸੀਈਓ ਟੌਟਸਰਟਨ ਮੁੱਲਰ ਅੋਟਵਸ ਖੁਦ ਰੂਬੇਨ ਸਿੰਘ ਨੂੰ ਇਨ੍ਹਾਂ ਲਗਜ਼ਰੀ ਕਾਰਾਂ ਦੀ ਡਲਿਵਰੀ ਦੇਣ ਪਹੁੰਚੇ। ਭਾਰਤੀ ਮੂਲ ਦੇ ਬਿਲਿਨੇਅਰ ਰੂਬੇਨ ਸਿੰਘ ਨੂੰ ਬ੍ਰਿਟੇਨ ਦਾ ਬਿੱਲ ਗੇਟਸ ਵੀ ਕਿਹਾ ਜਾਂਦਾ ਹੈ। ਬਿਜਨਸ ਫੈਮਿਲੀ ਤੋਂ ਆਉਣ ਵਾਲੇ ਰੂਬੇਨ ਸਿੰਘ ਇਕ ਪ੍ਰਾਈਵੇਟ ਇਕੁਇਟੀ ਫੰਡ ਕੰਪਨੀ ਈਸ਼ਰ ਕੈਪੀਟਲ ਦੇ ਸੀਈਓ ਹਨ। ਉਹ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੇ ਨਾਲ ਸਮਾਲ ਬਿਜਨਸ ‘ਤੇ ਇਕ ਸਰਕਾਰੀ ਐਡਵਾਈਜ਼ਰੀ ਪੈਨਲ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਅਲਵਰ ਦੇ ਮਹਾਰਾਜ ਨੇ ਕਾਰ ਨਾਲ ਲਗਾਈ ਸੀ ਝਾੜੂ
ਲੰਡਨ ਵਿਚ ਸੇਲਜ਼ਮੈਨ ਨੇ ਅਲਵਰ ਦੇ ਮਹਾਰਾਜ ਜੈਸਿੰਘ ਦਾ ਅਪਮਾਨ ਕੀਤਾ ਸੀ। ਉਨ੍ਹਾਂ ਨੇ ਰਿਆਸਤ ਵਿਚ ਰੌਇਲਸ ਰੌਇਸ ਕਾਰ ਮੰਗਵਾਈ। ਉਸ ਤੋਂ ਬਾਅਦ ਉਨ੍ਹਾਂ ਨੇ ਸਫਾਈ ਦੇ ਕੰਮ ਵਿਚ ਲਗਵਾ ਦਿੱਤਾ। ਕੰਪਨੀ ਨੂੰ ਮਾਫੀ ਮੰਗਣੀ ਪਈ ਸੀ।

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …