ਨਵੀਂ ਦਿੱਲੀ : ਈ.ਡੀ. ਨੇ ਦਿੱਲੀ ਆਬਕਾਰੀ ਨੀਤੀ 2021-22 ਦੇ ਹਵਾਲਾ ਰਾਸ਼ੀ ਮਾਮਲੇ ‘ਚ ਪੰਜਾਬ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਹੈ। ਸ਼ਰਾਬ ਕੰਪਨੀ ਓਏਸਿਸ ਗਰੁੱਪ ਦੇ ਡਾਇਰੈਕਟਰ ਗੌਤਮ ਨੂੰ ਹਵਾਲਾ ਰਾਸ਼ੀ ਮਾਮਲੇ ਦੇ ਆਰੋਪ ‘ਚ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ‘ਚ ਇਸ ਮਾਮਲੇ ‘ਚ ਇਹ ਦੂਸਰੀ ਗ੍ਰਿਫਤਾਰੀ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਦੌਰਾਨ ਈ.ਡੀ. ਨੇ ਪੰਜਾਬ ‘ਚ ਗੌਤਮ ਤੇ ਉਸਦੇ ਪਿਤਾ ਦੀ ਜਾਇਦਾਦ ‘ਤੇ ਛਾਪੇ ਮਾਰੇ ਸਨ। ਗੌਤਮ ਨੂੰ ਦਿੱਲੀ ਅਤੇ ਯੂਪੀ ਦੇ ਬਾਜ਼ਾਰਾਂ ਦਾ ਪ੍ਰਬੰਧਨ ਕਰਨ ਤੋਂ ਇਲਾਵਾ ਅੰਬਾਲਾ ਤੇ ਇੰਦੌਰ ‘ਚ ਓਏਸਿਸ ਗਰੁੱਪ ਦੀ ਸ਼ਰਾਬ ਕੰਪਨੀ ਚਲਾਉਣ ਲਈ ਵੀ ਮੰਨਿਆ ਜਾਂਦਾ ਹੈ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਇਨਫੋਰਸਮੈਂਟ ਡਾਇਰੈਕਟਰ (ਈ. ਡੀ.) ਦੁਆਰਾ ਪੰਜਾਬ ਦੇ ਸ਼ਰਾਬ ਕਾਰੋਬਾਰੀ ਗੌਤਮ ਮਲਹੋਤਰਾ ਦੇ 14 ਦਿਨ ਦੇ ਰਿਮਾਂਡ ਮੰਗੇ ਜਾਣ ਬਾਰੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ, ਜਿਸ ‘ਤੇ ਫ਼ੈਸਲਾ ਲੈਂਦਿਆਂ ਅਦਾਲਤ ਨੇ ਗੌਤਮ ਮਲਹੋਤਰਾ ਨੂੰ 7 ਦਿਨਾਂ ਲਈ ਈ.ਡੀ. ਦੀ ਰਿਮਾਂਡ ‘ਤੇ ਭੇਜ ਦਿੱਤਾ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …