ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ (ਰਾਜਮਾਤਾ) ਦਾ ਸੋਮਵਾਰ ਸ਼ਾਮ 7.24 ਵਜੇ ਉਨ੍ਹਾਂ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ ਪਟਿਆਲਾ’ ਵਿਖੇ ਦੇਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ ਅਤੇ ਪਿਛਲੇ ਸਮੇਂ ਤੋਂ ਬਿਮਾਰ ਸਨ। ਬੁਢਾਪੇ ਕਾਰਨ ਉਹ ਸਿਹਤ ਪੱਖੋਂ ਵੀ ਕਮਜ਼ੋਰ ਸਨ, ਜਿਸ ਕਾਰਨ ਪਿਛਲੇ ઠਸਮੇਂ ਦੌਰਾਨ ਉਨ੍ਹਾਂ ਨੂੰ ਕਈ ਵਾਰ ઠਹਸਪਤਾਲ ਲਿਜਾਣਾ ਪਿਆ ਸੀ। ਇਸ ਦੌਰਾਨ ઠਕੈਪਟਨ ਅਮਰਿੰਦਰ ਸਿੰਘ ਤਾਂ ਚੰਡੀਗੜ੍ਹ ਹੀ ਸਨ ਪਰ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਇਥੇ ਮਹਿਲ ਵਿਚ ਹੀ ਸਨ। ਤੁਰੰਤ ਬਾਅਦ ਉਨ੍ਹਾਂ ਦਾ ਦੂਜਾ ਪੁੱਤਰ ਰਾਜਾ ਮਾਲਵਿੰਦਰ ਸਿੰਘ, ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਹੋਰ ਪਰਿਵਾਰਕ ਮੈਂਬਰ ਵੀ ਪੁੱਜੇ ਗਏ। ਉਨ੍ਹਾਂ ਦਾ ਜਨਮ 14 ਸਤੰਬਰ, 1922 ਨੂੰ ਪਿਤਾ ਹਰਚੰਦ ਸਿੰਘ ਜੇਜੀ ਦੇ ਘਰ ਹੋਇਆ ਤੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਉਨ੍ਹਾਂ ਦਾ ਵਿਆਹ 1938 ਵਿੱਚ ਹੋਇਆ। ਉਹ 1964 ਤੋਂ 1967 ਤੱਕ ਰਾਜ ਸਭਾ ਮੈਂਬਰ ਰਹੇ ਤੇ ਫਿਰ 1967 ਵਿਚ ਹੀ ਚੌਥੀ ਲੋਕ ਸਭਾ ਲਈ ਪਟਿਆਲਾ ਤੋਂ ਮੈਂਬਰ ਚੁਣੇ ਗਏ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …