ਫੌਜ ਦੇ 7 ਜਵਾਨਾਂ ਸਮੇਤ 25 ਵਿਅਕਤੀ ਲਾਪਤਾ
ਪਿਥੌਰਾਗੜ੍ਹ/ਬਿਊਰੋ ਨਿਊਜ਼
ਭਾਰਤ-ਚੀਨ ਅਤੇ ਨੇਪਾਲ ਸਰਹੱਦ ‘ਤੇ ਉਤਰਾਂਚਲ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਦੁੰਗਦੁੰਗ ਤੇ ਮਾਲਪਾ ਵਿਚ ਅੱਜ ਤੜਕੇ ਬੱਦਲ ਫਟ ਗਏ। ਇਸ ਨਾਲ ਕਰੀਬ 18 ਕਿਲੋਮੀਟਰ ਦੇ ਖੇਤਰ ਵਿਚ ਵਿਆਪਕ ਤਬਾਹੀ ਮਚੀ ਹੈ। ਮਾਲਪਾ ਅਤੇ ਘਟਿਆਬਗੜ ਵਿਚ ਫੌਜ ਦੇ ਟਰਾਂਜਿਟ ਕੈਂਪ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਮਲਬੇ ਵਿਚ ਦੱਬ ਕੇ 17 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਫੌਜ ਦੇ ਪੰਜ ਜਵਾਨਾਂ ਸਮੇਤ 25 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚ ਫੌਜ ਦਾ ਇਕ ਜੇਸੀਓ ਵੀ ਸ਼ਾਮਲ ਹੈ, ਜਦਕਿ ਲਾਪਤਾ ਵਿਅਕਤੀਆਂ ਵਿਚ ਦੋ ਜੇਸੀਓ ਸਮੇਤ 7 ਜਵਾਨ ਦੱਸੇ ਜਾ ਰਹੇ ਹਨ। ਸੜਕਾਂ ਅਤੇ ਪੁਲ ਰੁੜ੍ਹ ਜਾਣ ਕਰਕੇ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਬਚਾਓ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ।
Check Also
ਤਹੱਵੁਰ ਰਾਣਾ ਨੂੰ ਐਨ.ਆਈ.ਏ. ਨੇ 18 ਦਿਨਾਂ ਦੇ ਰਿਮਾਂਡ ’ਤੇ ਲਿਆ
ਲੰਘੇ ਕੱਲ੍ਹ ਹੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ ਭਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ …