Breaking News
Home / ਭਾਰਤ / ਭਾਰਤੀ ਕ੍ਰਿਕਟ ਟੀਮ ਦਾ ਸ੍ਰੀਲੰਕਾ ‘ਚ ਕਲੀਪ ਸਵੀਪ

ਭਾਰਤੀ ਕ੍ਰਿਕਟ ਟੀਮ ਦਾ ਸ੍ਰੀਲੰਕਾ ‘ਚ ਕਲੀਪ ਸਵੀਪ

85 ਸਾਲ ਵਿਚ ਪਹਿਲੀ ਵਾਰ ਵਿਦੇਸ਼ ‘ਚ 3-0 ਨਾਲ ਸੀਰੀਜ਼ ਜਿੱਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਤੀਜੇ ਅਤੇ ਸੀਰੀਜ਼ ਦੇ ਆਖਰੀ ਟੈਸਟ ਵਿਚ ਇਕ ਪਾਰੀ ਅਤੇ 171 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਹੀ ਭਾਰਤ ਨੇ ਕ੍ਰਿਕਟ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕਰ ਲਿਆ। ਟੈਸਟ ਮੈਚ ਖੇਡ ਰਹੀ ਟੀਮ ਇੰਡੀਆ ਨੇ 85 ਸਾਲ ਬਾਅਦ ਇਹ ਅਜਿਹਾ ਕ੍ਰਿਸ਼ਮਾ ਕਰ ਦਿਖਾਇਆ ਹੈ। ਇਨ੍ਹਾਂ ਮੈਚਾਂ ਦੀ ਕਪਤਾਨੀ ਵਿਰਾਟ ਕੋਹਲੀ ਨੇ ਕੀਤੀ। ਵਿਰਾਟ ਕੋਹਲੀ ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ ਵੀ ਬਣ ਗਏ ਹਨ। ਵਿਦੇਸ਼ ਵਿਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਰਿਕਾਰਡ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਨਾਮ ਹੈ। ਇਸ ਮੈਚ ਵਿਚ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਾਉਣ ਵਾਲੇ ਪਾਂਡਿਆ ਮੈਨ ਆਫ ਦਾ ਮੈਚ ਬਣੇ ਜਦਕਿ ਮੈਨ ਆਫ ਸੀਰੀਜ਼ ਦਾ ਖਿਤਾਬ ਦੋ ਸੈਂਕੜੇ ਲਗਾਉਣ ਵਾਲੇ ਸਿਖਰ ਧਵਨ ਨੂੰ ਦਿੱਤਾ ਗਿਆ ਹੈ।

 

Check Also

ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

  28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …