ਚੋਣਾਂ ਦੌਰਾਨ ਮਿਲੀ ਜਿੱਤ ਬਦਲੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਦੇ 111ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਦੌਰਾਨ ਕਿਹਾ ਕਿ ਆਖਿਰਕਾਰ ਉਹ ਦਿਨ ਆ ਗਿਆ, ਜਿਸ ਦਾ ਅਸੀਂ ਸਾਰੇ ਫਰਵਰੀ ਤੋਂ ਇੰਤਜਾਰ ਕਰ ਰਹੇ ਸੀ। ‘ਮਨ ਕੀ ਬਾਤ’ ਰਾਹੀਂ, ਮੈਂ ਇਕ ਵਾਰ ਫਿਰ ਤੁਹਾਡੇ ਵਿਚਕਾਰ, ਆਪਣੇ ਪਰਿਵਾਰਕ ਮੈਂਬਰਾਂ ਵਿਚਕਾਰ ਹਾਂ। ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਦੁਬਾਰਾ ਮਿਲਾਂਗਾ। ਚੋਣ ਨਤੀਜਿਆਂ ਤੋਂ ਬਾਅਦ ਅਤੇ ਅੱਜ ਮੈਂ ਮਨ ਕੀ ਬਾਤ ਦੇ ਨਾਲ ਤੁਹਾਡੇ ਵਿਚਕਾਰ ਹਾਜਰ ਹਾਂ। ਮਾਨਸੂਨ ਦੀ ਆਮਦ ਨੇ ਤੁਹਾਡੇ ਦਿਲਾਂ ਨੂੰ ਵੀ ਖੁਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਦੇਸ਼ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸੰਵਿਧਾਨ ਅਤੇ ਦੇਸ਼ ਦੇ ਲੋਕਤੰਤਰ ’ਚ ਆਪਣਾ ਵਿਸ਼ਵਾਸ ਦੁਹਰਾਇਆ। 2024 ਦੀਆਂ ਚੋਣਾਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਇੰਨੀ ਵੱਡੀ ਚੋਣ ਕਦੀ ਨਹੀਂ ਹੋਈ, ਜਿਸ ’ਚ 65 ਕਰੋੜ ਭਾਰਤ ਵਾਸੀਆਂ ਨੇ ਵੋਟ ਪਾਈ। ਮੋਦੀ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਵਧਾਈ ਦਿੰਦਾ ਹਾਂ।
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮਦੀ ਨੇ ‘ਮਨ ਕੀ ਬਾਤ’ ਦੇ 111ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਸੰਬੋਧਨ
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …