![](https://parvasinewspaper.com/wp-content/uploads/2025/02/ModiPM-1.jpg)
ਕਿਹਾ : ਪੀਐਮ ਮੋਦੀ ਨੇ ਅਡਾਨੀ ਮਾਮਲੇ ’ਤੇ ਅਮਰੀਕਾ ਵਿਚ ਵੀ ਪਰਦਾ ਰੱਖਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ। ਰਾਹੁਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊੁਂਟ ’ਤੇ ਲਿਖਿਆ ਕਿ ਅਡਾਨੀ ਮਾਮਲੇ ’ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਦੇਸ਼ ਵਿਚ ਸਵਾਲ ਪੁੱਛੋ ਤਾਂ ਉਹ ਚੁੱਪੀ ਸਾਧ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਿਦੇਸ਼ ਵਿਚ ਮੋਦੀ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਨਿੱਜੀ ਮਾਮਲਾ ਦੱਸਿਆ। ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਨੇ ਅਮਰੀਕਾ ਵਿਚ ਵੀ ਅਡਾਨੀ ਮਾਮਲੇ ’ਤੇ ਪਰਦਾ ਪਾਇਆ ਹੈ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਕੋਲੋਂ ਅਮਰੀਕਾ ਦੌਰੇ ਦੌਰਾਨ ਮੀਡੀਆ ਨੇ ਸਵਾਲ ਪੁੱਛਿਆ ਕਿ ਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਵਿਚ ਗੌਤਮ ਅਡਾਨੀ ਦੇ ਕੇਸ ’ਤੇ ਕੋਈ ਚਰਚਾ ਹੋਈ ਹੈ? ਇਸ ’ਤੇ ਪੀਐਮ ਮੋਦੀ ਨੇ ਜਵਾਬ ਦਿੱਤਾ ਕਿ ਅਜਿਹੇ ਨਿੱਜੀ ਮਾਮਲਿਆਂ ਵਿਚ ਸਾਡੇ ਵਿਚ ਕੋਈ ਗੱਲਬਾਤ ਨਹੀਂ ਹੋਈ ਹੈ।