15.5 C
Toronto
Wednesday, July 22, 2026
spot_img
HomeਕੈਨੇਡਾFrontਹਿਮਾਚਲ ਦਾ ਮੰਤਰੀ ਵਿਕਰਮਾਦਿੱਤਿਆ ਮੁੜ ਕਰਵਾਏਗਾ ਵਿਆਹ

ਹਿਮਾਚਲ ਦਾ ਮੰਤਰੀ ਵਿਕਰਮਾਦਿੱਤਿਆ ਮੁੜ ਕਰਵਾਏਗਾ ਵਿਆਹ


ਕਾਂਗਰਸ ਸਰਕਾਰ ’ਚ ਮੰਤਰੀ ਦੇ ਅਹੁਦੇ ’ਤੇ ਹੈ ਵਿਕਰਮਾਦਿੱਤਿਆ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ’ਚ ਮੰਤਰੀ ਵਿਕਰਮਾਦਿੱਤਿਆ ਸਿੰਘ ਇਕ ਵਾਰ ਫਿਰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਵਿਕਰਮਾਦਿੱਤਿਆ ਦਾ ਵਿਆਹ 22 ਸਤੰਬਰ 2025 ਨੂੰ ਚੰਡੀਗੜ੍ਹ ਵਿਚ ਹੋਵੇਗਾ, ਜਿੱਥੇ ਇਕ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਇਸ ਵਿਆਹ ਦਾ ਸੱਦਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ਨੇ ਲੋਕਾਂ ਦਾ ਧਿਆਨ ਵੀ ਖਿੱਚਿਆ ਹੈ। ਸੱਦਾ ਪੱਤਰ ਦੇ ਅਨੁਸਾਰ ਵਿਕਰਮਾਦਿੱਤਿਆ ਸਿੰਘ ਦਾ ਵਿਆਹ ਜੋਤਿੰਦਰ ਸਿੰਘ ਸੇਖੋਂ ਦੀ ਧੀ ਅਮਰੀਨ ਕੌਰ ਨਾਲ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਨ ਕੌਰ ਪੰਜਾਬ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਦੇ ਅਹੁਦੇ ’ਤੇ ਕੰਮ ਕਰ ਰਹੀ ਹੈ।

RELATED ARTICLES
POPULAR POSTS