![](https://parvasinewspaper.com/wp-content/uploads/2020/11/3-2-300x203.jpg)
ਐੱਨਡੀਏ ਨੂੰ ਪੂਰਨ ਬਹੁਮਤ – ਆਰ.ਜੇ. (ਡੀ) ਬਣੀ ਸਭ ਤੋਂ ਵੱਡੀ ਪਾਰਟੀ
ਪਟਨਾ/ਬਿਊਰੋ ਨਿਊਜ਼
ਬਿਹਾਰ ਵਿਧਾਨ ਸਭਾ ਚੋਣਾਂ ਵਿਚ ਬਹੁਤ ਹੀ ਦਿਲਚਸਪ ਮੁਕਾਬਲੇ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਐੱਨਡੀਏ ਨੇ 243 ਸੀਟਾਂ ਵਿਚੋਂ 125 ਸੀਟਾਂ ਜਿੱਤ ਕੇ ਬਹੁਮਤ ਦਾ ਜਾਦੂਈ ਅੰਕੜਾ ਪਾਰ ਕਰ ਲਿਆ, ਜਦੋਂ ਕਿ ਮਹਾਗਠਜੋੜ ਨੂੰ 110 ਸੀਟਾਂ ਮਿਲੀਆਂ। ਐੱਨਡੀਏ ਦੇ ਮੁੱਖ ਮੰਤਰੀ ਲਈ ਉਮੀਦਵਾਰ ਨਿਤੀਸ਼ ਕੁਮਾਰ ਹਨ ਤੇ ਭਾਜਪਾ ਨੇ ਚੋਣਾਂ ਦੌਰਾਨ ਸਪਸ਼ਟ ਕਰ ਦਿੱਤਾ ਸੀ ਕਿ ਚਾਹੇ ਜੇਡੀਯੂ ਦੀਆਂ ਸੀਟਾਂ ਘੱਟ ਆਉਣ ਮੁੱਖ ਮੰਤਰੀ ਨਿਤੀਸ਼ ਹੀ ਹੋਣਗੇ। ਸਭ ਤੋਂ ਅਹਿਮ ਗੱਲ ਹੈ ਕਿ ਨਿਤੀਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਧਿਆਨ ਰਹੇ ਕਿ ਮਹਾਗਠਜੋੜ ਵਿਚ ਕਾਂਗਰਸ, ਰਾਸ਼ਟਰੀ ਜਨਤਾ ਦਲ ਸਮੇਤ ਬਹੁਤ ਸਾਰੀਆਂ ਪਾਰਟੀਆਂ ਸ਼ਾਮਲ ਸਨ, ਫਿਰ ਵੀ ਸਫਲ ਨਹੀਂ ਹੋ ਸਕੀਆਂ।