
ਕਲਾਕਾਰ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਸਿੱਧ ਸੂਫੀ ਗਾਇਕ ਉਸਤਾਦ ਜਨਾਬ ਸ਼ੌਕਤ ਅਲੀ ਮਤੋਈ ਦਾ ઠਦੇਰ ਰਾਤ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਸ਼ੌਕਤ ਅਲੀ ਮਤੋਈ ਨੂੰ ਹਾਰਟ ਅਤੇ ਕਿਡਨੀ ਦੀ ਤਕਲੀਫ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਜੇਰੇ ਇਲਾਜ਼ ਸਨ। ਉਸਤਾਦ ਜਨਾਬ ਸ਼ੌਕਤ ਅਲੀ ਮਤੋਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਮਤੋਈ (ਨੇੜੇ ਮਲੇਰਕੋਟਲਾ) ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼ੌਕਤ ਦੇ ਪਰਿਵਾਰ ਵਿਚ ਕਈ ਚੋਟੀ ਦੇ ਕਲਾਕਾਰ ਹੋਏ ਹਨ, ਜਿਨ੍ਹਾਂ ਵਿਚ ਸਰਦਾਰ ਅਲੀ ਤੇ ਮਾਸ਼ਾ ਅਲੀ ਪ੍ਰਮੁੱਖ ਹਨ। ਸ਼ੌਕਤ ਅਲੀ ਦੇ ਦਿਹਾਂਤ ‘ਤੇ ਸਮੁੱਚੇ ਕਲਾਕਾਰ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।