Breaking News
Home / ਪੰਜਾਬ / ਸ੍ਰੀ ਦਰਬਾਰ ਸਾਹਿਬ ‘ਚ ਵੀਡੀਓ ਬਣਾ ਕੇ ਟਿਕਟਾਕ ‘ਤੇ ਪਾਉਣ ਵਾਲੀ ਲੜਕੀ ਹੋਈ ਪ੍ਰੇਸ਼ਾਨ

ਸ੍ਰੀ ਦਰਬਾਰ ਸਾਹਿਬ ‘ਚ ਵੀਡੀਓ ਬਣਾ ਕੇ ਟਿਕਟਾਕ ‘ਤੇ ਪਾਉਣ ਵਾਲੀ ਲੜਕੀ ਹੋਈ ਪ੍ਰੇਸ਼ਾਨ

Image Courtesy :jagbani(punjabkesari)

ਮੰਗੀ ਮੁਆਫੀ ਅਤੇ ਪਰਚਾ ਰੱਦ ਕਰਾਉਣ ਦੀ ਕੀਤੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼
ਇਸੇ ਸਾਲ ਜਨਵਰੀ ਮਹੀਨੇ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਵੀਡੀਓ ਬਣਾ ਕੇ ਟਿਕਟਾਕ ‘ਤੇ ਪਾਉਣ ਵਾਲੀ ਦਿੱਲੀ ਨਿਵਾਸੀ ਲੜਕੀ ਅਕਾਂਕਸ਼ਾ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਮ ਪੱਤਰ ਲਿਖਿਆ ਹੈ। ਅਕਾਂਕਸ਼ਾ ਨੇ ਪੱਤਰ ਲਿਖ ਕੇ ਆਪਣੀ ਗਲਤੀ ਲਈ ਮੁਆਫੀ ਮੰਗੀ ਅਤੇ ਇਸ ਸਬੰਧੀ ਦਰਜ ਕਰਾਇਆ ਗਿਆ ਪਰਚਾ ਰੱਦ ਕਰਾਉਣ ਦੀ ਵੀ ਮੰਗ ਕੀਤੀ ਹੈ। ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਗੱਲਬਾਤ ਕਰਦਿਆਂ ਅਕਾਂਕਸ਼ਾ ਨੇ ਦੱਸਿਆ ਕਿ ਉਸਨੇ ਗ਼ਲਤੀ ਨਾਲ ਵੀਡੀਓ ਬਣਾ ਕੇ ਟਿਕਟਾਕ ‘ਤੇ ਪਾ ਦਿਤੀ ਸੀ ਅਤੇ ਵਿਰੋਧ ਹੋਣ ‘ਤੇ ਡਿਲੀਟ ਕਰਦਿਆਂ ਸਿੱਖ ਜਗਤ ਤੋਂ ਮੁਆਫ਼ੀ ਵੀ ਮੰਗ ਲਈ ਸੀ। ਉਸ ਨੇ ਕਿਹਾ ਕਿ ਹੁਣ ਪਤਾ ਲੱਗਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ‘ਤੇ ਉਸ ਖ਼ਿਲਾਫ਼ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਹੈ। ਉਸਨੇ ਕਿਹਾ ਕਿ ਉਹ ਵਿਦਿਆਰਥਣ ਹੈ ਅਤੇ ਪਰਚਾ ਦਰਜ ਹੋਣ ਕਾਰਣ ਬਹੁਤ ਪਰੇਸ਼ਾਨ ਹੈ, ਸੋ ਉਸ ਨੂੰ ਮੁਆਫ਼ ਕੀਤਾ ਜਾਵੇ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …