Breaking News
Home / ਪੰਜਾਬ / ਪਾਕਿਸਤਾਨ ਤੋਂ ਵੱਡੀ ਗਿਣਤੀ ਭਾਰਤੀ ਵਤਨ ਪਰਤੇ

ਪਾਕਿਸਤਾਨ ਤੋਂ ਵੱਡੀ ਗਿਣਤੀ ਭਾਰਤੀ ਵਤਨ ਪਰਤੇ

ਦੋਵੇਂ ਪਾਸੇ ਪਰਤਣ ਵਾਲਿਆਂ ‘ਚ ਵਧੇਰੇ ਨੋਰੀ ਵੀਜ਼ਾਧਾਰਕ
ਅੰਮ੍ਰਿਤਸਰ/ਬਿਊਰੋ ਨਿਊਜ਼ : ਜੰਮੂ ਕਮਸ਼ੀਰ ‘ਚ ਵਾਪਰੀ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਹੁਣ ਨੋਰੀ ਵੀਜ਼ਾ ਤਹਿਤ ਲੋਕਾਂ ਨੂੰ ਵਾਪਸ ਪਰਤਣ ਦੀ ਦਿੱਤੀ ਗਈ ਆਗਿਆ ਕਾਰਨ ਵੱਡੀ ਗਿਣਤੀ ਦੋਵਾਂ ਮੁਲਕਾਂ ਤੋਂ ਲੋਕ ਆਪੋ-ਆਪਣੇ ਵਤਨ ਪਰਤੇ। ਪਾਕਿਸਤਾਨ ਤੋਂ ਭਾਰਤੀ ਇੱਧਰ ਆਏ ਅਤੇ ਭਾਰਤ ਤੋਂ ਪਾਕਿਸਤਾਨੀ ਵਾਪਸ ਗਏ। ਪਰਤਣ ਵਾਲਿਆਂ ਵਿੱਚ ਵਧੇਰੇ ਨੋਰੀ ਵੀਜ਼ਾ ਧਾਰਕ ਸਨ।
ਨੋਰੀ ਵੀਜ਼ਾ ਅਜਿਹੀ ਸੁਵਿਧਾ ਹੈ ਜੋ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਉਨ੍ਹਾਂ ਨਾਗਰਿਕਾਂ ਲਈ ਜਾਰੀ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਕੋਲ ਭਾਰਤੀ ਨਾਗਰਿਕਤਾ ਹੈ ਪਰ ਹੁਣ ਤੱਕ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲੀ, ਜਿਸ ਤਹਿਤ ਉਹ ਵਾਪਸ ਪਰਤ ਸਕਦੇ ਹਨ।
ਬਲੋਚਿਸਤਾਨ ਤੋਂ ਵਾਪਸ ਪਰਤੀ ਪਾਕਿਸਤਾਨੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਭਾਰਤੀ ਹੈ ਅਤੇ ਬੱਚੇ ਵੀ ਭਾਰਤੀ ਹਨ। ਉਹ ਕੁਝ ਦਿਨ ਪਹਿਲਾਂ ਬੱਚਿਆਂ ਸਣੇ ਪਾਕਿਸਤਾਨ ਗਈ ਸੀ ਅਤੇ ਹੁਣ ਵਿਚਾਲੇ ਯਾਤਰਾ ਛੱਡ ਕੇ ਵਾਪਸ ਪਰਤ ਆਈ ਹੈ। ਜੇ ਨੋਰੀ ਵੀਜ਼ੇ ਦੀ ਸਹੂਲਤ ਨਾ ਹੁੰਦੀ ਤਾਂ ਵਾਪਸ ਪਰਤਣਾ ਮੁਸ਼ਕਲ ਸੀ। ਇਸ ਦੌਰਾਨ ਕਰਾਚੀ ਵਾਸੀ ਔਰਤ ਨੇ ਕਿਹਾ ਕਿ ਉਹ ਗੁਰਦੇ ਬਦਲਾਉਣ ਲਈ ਭਾਰਤ ਆਈ ਸੀ ਪਰ ਇੱਥੇ ਗੁਰਦੇ ਦਾ ਮਿਲਾਨ ਨਾ ਹੋਣ ਕਾਰਨ ਉਸ ਨੂੰ ਹੋਰ ਰੁਕਣਾ ਪੈਣਾ ਸੀ।
ਮੌਜੂਦਾ ਸਥਿਤੀ ਕਾਰਨ ਉਸ ਨੂੰ ਅੱਧ ਵਿਚਾਲੇ ਹੀ ਇਲਾਜ ਛੱਡ ਕੇ ਪਰਤਣਾ ਪਿਆ। ਉਸ ਨੇ ਦੱਸਿਆ ਕਿ ਉਸ ਕੋਲ 21 ਮਈ ਤੱਕ ਦਾ ਵੀਜ਼ਾ ਹੈ। ਉਸ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਵਿੱਚ ਇਲਾਜ ਮਹਿੰਗਾ ਹੋਣ ਕਾਰਨ ਉਹ ਭਾਰਤ ਆਈ ਸੀ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਭਰੇ ਮਨ ਨਾਲ ਵਿਦਾ ਕੀਤਾ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਕ 30 ਅਪਰੈਲ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਆਪੋ ਆਪਣੇ ਮੁਲਕਾਂ ਵਿੱਚ ਵਾਪਸ ਪਰਤਣ ਦੀ ਆਖਰੀ ਮਿਤੀ ਸੀ।

Check Also

ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਖਿਲਾਫ ਡਟੀ ਪੰਜਾਬ ਭਾਜਪਾ

ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਕਿਹਾ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਭਾਜਪਾ …