14.6 C
Toronto
Thursday, October 16, 2025
spot_img
Homeਭਾਰਤਪ੍ਰਧਾਨ ਮੰਤਰੀ ਮੋਦੀ ਨੇ ਮੈਸੂਰ-ਚੇਨਈ ‘ਬੰਦੇ ਭਾਰਤ’ ਟ੍ਰੇਨ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਨੇ ਮੈਸੂਰ-ਚੇਨਈ ‘ਬੰਦੇ ਭਾਰਤ’ ਟ੍ਰੇਨ ਨੂੰ ਦਿਖਾਈ ਹਰੀ ਝੰਡੀ

ਕੈਂਮਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-2 ਦਾ ਵੀ ਕੀਤਾ ਉਦਘਾਟਨ
ਬੇਂਗਲੁਰੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਦਿਨਾ ਦੱਖਣੀ ਭਾਰਤ ਦੇ ਦੌਰੇ ’ਤੇ ਹਨ, ਜਿਸ ਦੇ ਚਲਦਿਆਂ ਮੋਦੀ ਬੇਂਗਲੁਰੂ ਪਹੁੰਚੇ। ਜਿੱਥੇ ਉਨ੍ਹਾਂ ਸਭ ਤੋਂ ਪਹਿਲਾਂ ਬੇਂਗਲੁਰੂ ਰੇਲਵੇ ਸਟੇਸ਼ਨ ’ਤੇ ਮੈਸੂਰ-ਚੇਨਈ ‘ਬੰਦੇ ਭਾਰਤ’ ਟਰੇਨ ਨੂੰ ਹਰੀ ਝੰਡੀ ਦਿਖਾਈ। ਇਹ ਦੇਸ਼ ਦੀ 5ਵੀਂ ਅਤੇ ਦੱਖਣੀ ਭਾਰਤ ਦੀ ਪਹਿਲੀ ‘ਬੰਦੇ ਭਾਰਤ’ ਟਰੇਨ ਹੈ। ਇਸ ਤੋਂ ਇਲਾਵਾ ਮੋਦੀ ਨੇ ਭਾਰਤ ਗੌਰਵ ਕਾਸ਼ੀ ਦਰਸ਼ਨ ਟਰੇਨ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਂਮਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-2 ਦਾ ਉਦਘਾਟਨ ਵੀ ਕੀਤਾ। ਮੀਡੀਆ ਰਿਪਰੋਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਟਰਮੀਨਲ 5,000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਧਿਆਨ ਰਹੇ ਕਿ ਵਿਸ਼ਵ ਪੱਧਰੀ ‘ਬੰਦੇ ਭਾਰਤ’ ਟਰੇਨ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਰੂਪ ਨਾਲ ਤਿਆਰੀ ਕੀਤੀ ਗਈ ਹੈ ਅਤੇ ਇਸ ’ਚ ਯਾਤਰੀਆਂ ਨੂੰ ਕਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਟਰੇਨ ‘ਮੇਕ ਇਨ ਇੰਡੀਆ’ ਦਾ ਇਕ ਬਹੁਤ ਵੱਡਾ ਉਦਾਹਰਣ ਹੈ। ਦੇਸ਼ ਦੀ ਪਹਿਲੀ ‘ਬੰਦੇ ਭਾਰਤ’ ਟਰੇਨ 15 ਫਰਵਰੀ 2019 ਨੂੰ ਦਿੱਲੀ-ਕਾਨਪੁਰ-ਵਾਰਾਣਸੀ ਰੂਟ ’ਤੇ ਚਲਾਈ ਗਈ ਸੀ। ਜਦਕਿ ਇਸ ਤੋਂ ਪਹਿਲਾਂ ਦੇਸ਼ ਦੀ ਚੌਥੀ ‘ਬੰਦੇ ਭਾਰਤ’ ਟਰੇਨ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਅੰਦੌਰਾ ਸਟੇਸ਼ਨ ਤੋਂ ਰਵਾਨਾ ਕੀਤੀ ਗਈ ਸੀ ਅਤੇ ਇਹ ਟਰੇਨ ਅੰਬ, ਅੰਦੌਰਾ ਤੋਂ ਦਿੱਲੀ ਪਹੁੰਚਣ ਲਈ ਸਿਰਫ਼ 5 ਘੰਟੇ ਦਾ ਸਮਾਂ ਲੈਂਦੀ ਹੈ।

 

RELATED ARTICLES
POPULAR POSTS