5 C
Toronto
Tuesday, November 25, 2025
spot_img
Homeਭਾਰਤਭੋਪਾਲ ਨੇੜੇ ਇੰਦੌਰ ਹਾਈਵੇ 'ਤੇ ਹਿੰਸਾ

ਭੋਪਾਲ ਨੇੜੇ ਇੰਦੌਰ ਹਾਈਵੇ ‘ਤੇ ਹਿੰਸਾ

ਕਿਸਾਨਾਂ ਨੇ ਫਿਰ ਗੱਡੀਆਂ ਨੂੰ ਲਾਈਆਂ ਅੱਗਾਂ
ਇੰਦੌਰ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਕਿਸਾਨ ਅੰਦੋਲਨ ਦਾ ਅੱਜ ਚੌਥਾ ਦਿਨ ਹੈ। ਅੱਜ ਭੋਪਾਲ ਨੇੜੇ ਇੰਦੌਰ ਹਾਵੀਵੇ ‘ਤੇ ਕਿਸਾਨਾਂ ਨੇ ਫਿਰ ਹਿੰਸਾ ਕੀਤੀ ਅਤੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਮੰਦਸੌਰ ਵਿਚ ਕਿਸਾਨਾਂ ‘ਤੇ ਹੋਈ ਗੋਲੀਬਾਰੀ ਦੇ ਵਿਰੋਧ ਵਿਚ ਯੂਥ ਕਾਂਗਰਸ ਨੇ ਦਿੱਲੀ ਦੇ ਤਿਲਕ ਬ੍ਰਿਜ਼ ਰੇਲਵੇ ਸਟੇਸ਼ਨ ‘ਤੇ ਰੇਲ ਰੋਕੇ ਅੰਦੋਲਨ ਕੀਤਾ। ਇਸ ਦੌਰਾਨ ਰਾਏਸਨ ਵਿਚ ਕੁਰਕੀ ਦਾ ਨੋਟਿਸ ਮਿਲਣ ਤੋਂ ਬਾਅਦ ਇਕ ਕਿਸਾਨ ਨੇ ਖੁਦਕੁਸ਼ੀ ਵੀ ਕਰ ਲਈ ਹੈ। ਉਸ ਦੇ ਸਿਰ ਬੈਂਕ ਦਾ 10 ਲੱਖ ਦਾ ਕਰਜ਼ਾ ਸੀ। ਰਤਲਾਮ ਦੇ ਇਕ ਕਾਂਗਰਸੀ ਨੇਤਾ ਡੀਪੀ ਧਾਕੜ ਦਾ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿਚ ਧਾਕੜ ਲੋਕਾਂ ਨੂੰ ਭੜਕਾ ਰਹੇ ਹਨ ਅਤੇ ਅੱਗ ਲਗਾਉਣ ਲਈ ਕਹਿ ਰਹੇ ਹਨ। ਅਜਿਹੇ ਵੀਡੀਓ ਦੇ ਅਧਾਰ ‘ਤੇ ਧਾਕੜ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ।

RELATED ARTICLES
POPULAR POSTS