-0.5 C
Toronto
Saturday, February 28, 2026
spot_img
Homeਭਾਰਤਜੇਤਲੀ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਨਰਿੰਦਰ ਮੋਦੀ

ਜੇਤਲੀ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਨਰਿੰਦਰ ਮੋਦੀ

ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਦਾ ਨਾਮ ਹੁਣ ਅਰੁਣ ਜੇਤਲੀ ਦੇ ਨਾਮ ‘ਤੇ ਹੋਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ ਮਰਹੂਮ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਨ੍ਹਾਂ ਦੇ ਘਰ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਜੇਤਲੀ ਦੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਜੇਤਲੀ ਨਾਲ ਬਿਤਾਏ ਸਮੇਂ ਨੂੰ ਯਾਦ ਕਰਕੇ ਮੋਦੀ ਭਾਵੁਕ ਵੀ ਹੋ ਗਏ। ਧਿਆਨ ਰਹੇ ਕਿ ਮੋਦੀ ਵਿਦੇਸ਼ ਦੌਰੇ ‘ਤੇ ਹੋਣ ਕਰਕੇ ਜੇਤਲੀ ਦੇ ਸਸਕਾਰ ਦੀਆਂ ਰਸਮਾਂ ‘ਚ ਸ਼ਾਮਲ ਨਹੀਂ ਹੋ ਸਕੇ ਸਨ। ਉਧਰ ਦੂਜੇ ਪਾਸੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਨੇ ਫਿਰੋਜ਼ਸ਼ਾਹ ਕੋਟਲਾ ਕ੍ਰਿਕਟ ਸਟੇਡੀਅਮ ਦਾ ਨਾਮ ਅਰੁਣ ਜੇਤਲੀ ਦੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਹੈ। ਜੇਤਲੀ
ਡੀ.ਡੀ.ਸੀ.ਏ. ਦੇ ਪ੍ਰਧਾਨ ਵੀ ਰਹੇ ਹਨ। ਜ਼ਿਕਰਯੋਗ ਹੈ ਕਿ ਸਟੇਡੀਅਮ ਦਾ ਨਾਮ ਹੁਣ ਅਰੁਣ ਜੇਤਲੀ ਸਟੇਡੀਅਮ ਹੋਵੇਗਾ, ਪਰ ਗਰਾਊਂਡ ਦਾ ਨਾਮ ਫਿਰੋਜ਼ਸ਼ਾਹ ਹੀ ਰਹੇਗਾ। ਇਸ ਸਬੰਧੀ ਆਉਂਦੀ 12 ਸਤੰਬਰ ਨੂੰ ਸਮਾਗਮ ਹੋਵੇਗਾ। ਇਸ ਦੌਰਾਨ ਸਟੇਡੀਅਮ ਦੇ ਇਕ ਸਟੈਂਡ ਦਾ ਨਾਮ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਮ ‘ਤੇ ਵੀ ਰੱਖਿਆ ਜਾਵੇਗਾ, ਇਸ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ।

RELATED ARTICLES
POPULAR POSTS