ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਗਠਜੋੜ ਨੂੰ ਬਹੁਮਤ
ਰਾਂਚੀ/ਬਿਊਰੋ ਨਿਊਜ਼
ਝਾਰਖੰਡ ਵਿਧਾਨ ਸਭਾ ਚੋਣ ਨਤੀਜਿਆਂ ਦੇ ਆਏ ਰੁਝਾਨਾਂ ਮੁਤਾਬਕ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਗਠਜੋੜ ਨੂੰ ਬਹੁਮਤ ਮਿਲਦਾ ਦਿਸ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਹਾਰ ਨਸੀਬ ਹੋ ਰਹੀ ਹੈ। ਝਾਰਖੰਡ ਵਿਚ ਵਿਧਾਨ ਸਭਾ ਦੀਆਂ 81 ਸੀਟਾਂ ਹਨ ਅਤੇ ਬਹੁਮਤ ਲਈ 41 ਸੀਟਾਂ ਦੀ ਜ਼ਰੂਰਤ ਹੈ ਅਤੇ ਗਠਜੋੜ ਨੂੰ 43 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ। ਸੱਤਾਧਾਰੀ ਭਾਜਪਾ 29 ਸੀਟਾਂ ‘ਤੇ ਸਿਮਟਦੀ ਨਜ਼ਰ ਆ ਰਹੀ ਹੈ। ਇਸ ਦੇ ਚੱਲਦਿਆਂ ਹੇਮੰਤ ਸੋਰੇਨ ਦੂਜੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਬਣ ਸਕਦੇ ਹਨ ਅਤੇ ਉਨ੍ਹਾਂ ਦੇ ਪਿਤਾ ਸਿੱਬੂ ਸੋਰੇਨ ਵੀ ਝਾਰਖੰਡ ਦੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।
Check Also
ਭਾਰਤ ‘ਚ ਦਸ ਲੱਖ ਅਬਾਦੀ ਪਿੱਛੇ ਸਿਰਫ 15 ਜੱਜ
ਇੰਡੀਆ ਜਸਟਿਸ ਸਿਸਟਮ ਰਿਪੋਰਟ 2025 ‘ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਪ੍ਰਤੀ 10 …