21.2 C
Toronto
Thursday, September 17, 2026
spot_img
Homeਭਾਰਤਕਿਸਾਨਾਂ ਦਾ ਵਿਰੋਧ ਖਾਸ ਖੇਤਰ ਤੱਕ ਸੀਮਤ: ਤੋਮਰ

ਕਿਸਾਨਾਂ ਦਾ ਵਿਰੋਧ ਖਾਸ ਖੇਤਰ ਤੱਕ ਸੀਮਤ: ਤੋਮਰ

ਕਿਸਾਨਾਂ ਦਾ ਵਿਰੋਧ ਖਾਸ ਖੇਤਰ ਤੱਕ ਸੀਮਤ: ਤੋਮਰਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਕੀਤਾ ਜਾ ਰਿਹਾ ਵਿਰੋਧ ਖਾਸ ਖੇਤਰ ਤੱਕ ਸੀਮਤ ਹੈ। ਉਨ੍ਹਾਂ ਆਸ ਜਤਾਈ ਕਿ ਇਸ ਮੁੱਦੇ ‘ਤੇ ਬਣਿਆ ਜਮੂਦ ਜਲਦੀ ਹੀ ਟੁੱਟ ਜਾਵੇਗਾ। ਤੋਮਰ ਨੇ ਦੋਸ਼ ਲਾਇਆ ਕਿ ਮੁੱਖ ਵਿਰੋਧੀ ਧਿਰ ਕਾਂਗਰਸ ਕਿਸਾਨੀ ਸੰਘਰਸ਼ ਦੇ ਮੁੱਦੇ ‘ਤੇ ਸਿਆਸਤ ਖੇਡ ਰਹੀ ਹੈ। ਤੋਮਰ ਨੇ ਕਿਹਾ ਕਿ ਕਿਸਾਨਾਂ ਦਾ (ਖੇਤੀ ਕਾਨੂੰਨਾਂ ਖਿਲਾਫ) ਅੰਦੋਲਨ ਖਾਸ ਖੇਤਰ ਤੱਕ ਸੀਮਤ ਹੈ। ਸਰਕਾਰ ਧਰਨੇ ਪ੍ਰਦਰਸ਼ਨਾਂ ਦੇ ਰਾਹ ਪਏ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਤੇ ਮੈਨੂੰ ਆਸ ਹੈ ਕਿ ਇਹ ਖੜੋਤ ਜਲਦੀ ਹੀ ਟੁੱਟ ਜਾਵੇਗੀ।

RELATED ARTICLES
POPULAR POSTS