Breaking News
Home / ਭਾਰਤ / ‘ਟਵਿੱਟਰ’ ਨੂੰ 1178 ਅਕਾਊਂਟ ਬੰਦ ਕਰਨ ਲਈ ਨੋਟਿਸ

‘ਟਵਿੱਟਰ’ ਨੂੰ 1178 ਅਕਾਊਂਟ ਬੰਦ ਕਰਨ ਲਈ ਨੋਟਿਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ‘ਟਵਿੱਟਰ’ ਨੂੰ ਇਕ ਨਵਾਂ ਨੋਟਿਸ ਭੇਜ ਕੇ 1178 ਹੋਰ ਅਕਾਊਂਟ ਬੰਦ ਕਰਨ ਲਈ ਕਿਹਾ ਹੈ। ਸਰਕਾਰ ਮੰਨ ਰਹੀ ਹੈ ਕਿ ਇਹ ਖਾਤੇ ਖਾਲਿਸਤਾਨ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੇ ਹਨ ਤੇ ਇਨ੍ਹਾਂ ਨੂੰ ਪਾਕਿਸਤਾਨ ਦੀ ਵੀ ਹਮਾਇਤ ਹੈ। ਸਰਕਾਰ ਨੇ ‘ਟਵਿੱਟਰ’ ਨੂੰ ਇਹ ਦੂਜਾ ਨੋਟਿਸ ਭੇਜਿਆ ਹੈ। ਸੂਤਰਾਂ ਮੁਤਾਬਕ ਟਵਿੱਟਰ ਨੂੰ ਨਵਾਂ ਨੋਟਿਸ ਪਿਛਲੇ ਹਫ਼ਤੇ ਭੇਜਿਆ ਗਿਆ ਸੀ ਤੇ ਕੰਪਨੀ ਨੇ ਹਾਲੇ ਤੱਕ ਹੁਕਮਾਂ ਉਤੇ ਅਮਲ ਨਹੀਂ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਵੀ ਆਈਟੀ ਮੰਤਰਾਲੇ ਨੇ ਮਾਈਕ੍ਰੋ-ਬਲੌਗਿੰਗ ਪਲੈਟਫਾਰਮ ਨੂੰ 257 ਅਕਾਊਂਟ ਬੰਦ ਕਰਨ ਲਈ ਕਿਹਾ ਸੀ।
ਟਵਿੱਟਰ ਨੇ 500 ਅਕਾਊਂਟ ਕੀਤੇ ਬੰਦ
ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਨੇ ਕਿਹਾ ਕਿ ‘ਸਿਰਫ਼ ਭਾਰਤ ਵਿਚ ਹੀ’ ਕੁਝ ਅਕਾਊਂਟਸ ਬੰਦ ਕਰਨ ਦੇ ਭਾਰਤ ਸਰਕਾਰ ਦੇ ਨਿਰਦੇਸ਼ ਤਹਿਤ ਉਸ ਨੇ 500 ਤੋਂ ਵੱਧ ਅਕਾਊਂਟਸ ‘ਤੇ ਰੋਕ ਲਾਈ ਹੈ। ਪਰ ਨਾਗਰਿਕ ਸਮਾਜ ਦੇ ਵਰਕਰਾਂ, ਸਿਆਸਤਦਾਨ ਅਤੇ ਮੀਡੀਆ ਦੇ ਟਵਿੱਟਰ ਹੈਂਡਲ ਨੂੰ ਬਲਾਕ ਨਹੀਂ ਕੀਤਾ ਹੈ ਕਿਉਂਕਿ ਅਜਿਹਾ ਕਰਨ ਨਾਲ ਪ੍ਰਗਟਾਵੇ ਦੀ ਅਜ਼ਾਦੀ ਦੀ ਮੂਲ ਅਧਿਕਾਰ ਦੀ ਉਲੰਘਣਾ ਹੋਵੇਗੀ। ਟਵਿੱਟਰ ਨੇ ਕਿਹਾ ਕਿ ਉਹ ਆਪਣੇ ਉਪਭੋਗਤਾਵਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੀ ਹਮਾਇਤ ਕਰਨਾ ਜਾਰੀ ਰੱਖੇਗੀ ਅਤੇ ਇਸ ਦੇ ਲਈ ਉਹ ਸਰਗਰਮਰੀ ਨਾਲ ਭਾਰਤੀ ਕਾਨੂੰਨ ਤਹਿਤ ਬਦਲਾਂ ‘ਤੇ ਵਿਚਾਰ ਕਰ ਰਹੀ ਹੈ ਜੋ ਟਵਿੱਟਰ ਅਤੇ ਉਪਭੋਗਤਾਵਾਂ ਦੇ ਖਾਤਿਆਂ ਨੂੰ ਪ੍ਰਭਾਵਿਤ ਕਰਦੇ ਹਨ।
ਕਿਸਾਨ ਅੰਦੋਲਨ ਬਾਰੇ ਲਤਾ, ਸਚਿਨ ਅਤੇ ਅਕਸ਼ੇ ਨੇ ਕੀਤੇ ਸਨ ਟਵੀਟ
ਨਵੀਂ ਦਿੱਲੀ : ਕਿਸਾਨ ਅੰਦੋਲਨ ਦੇ ਹੱਕ ਵਿਚ ਅਮਰੀਕਾ ਦੀ ਫਿਲਮੀ ਹਸਤੀ ਰਿਹਾਨਾ ਨੇ ਆਵਾਜ਼ ਬੁਲੰਦ ਕੀਤੀ ਸੀ। ਜਿਸ ਦੇ ਜਵਾਬ ਵਿਚ ਲਤਾ ਮੰਗੇਸ਼ਕਰ, ਸਚਿਨ ਤੇਂਦੂਲਕਰ, ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਸਣੇ ਕਈ ਹਸਤੀਆਂ ਨੇ ਟਵੀਟ ਕੀਤੇ ਸਨ। ਕਾਂਗਰਸੀ ਆਗੂਆਂ ਨੇ ਇਸਦੀ ਸ਼ਿਕਾਇਤ ਮਹਾਰਾਸ਼ਟਰ ਸਰਕਾਰ ਨੂੰ ਕੀਤੀ ਸੀ। ਉਨ੍ਹਾਂ ਆਰੋਪ ਲਗਾਇਆ ਸੀ ਕਿ ਇਨ੍ਹਾਂ ਟਵੀਟਾਂ ਵਿਚ ਕੁਝ ਸ਼ਬਦ ਅਜਿਹੇ ਹਨ ਜੋ ਸ਼ੱਕ ਪੈਦਾ ਕਰਦੇ ਹਨ। ਹੁਣ ਮਹਾਰਾਸ਼ਟਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …