Breaking News
Home / ਭਾਰਤ / ਮੋਦੀ ਨੇ ਕਿਹਾ ਕਿ ਕਰੋਨਾ ਵਾਇਰਸ ਸਾਡਾ ਅਣਦਿੱਖ ਦੁਸ਼ਮਣ

ਮੋਦੀ ਨੇ ਕਿਹਾ ਕਿ ਕਰੋਨਾ ਵਾਇਰਸ ਸਾਡਾ ਅਣਦਿੱਖ ਦੁਸ਼ਮਣ

ਪਰ ਸਾਡੇ ਯੋਧੇ ਸਿਹਤ ਕਰਮੀਆਂ ਦੀ ਜਿੱਤ ਪੱਕੀ ਹੈ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਰਨਾਟਕ ਦੇ ਰਾਜੀਵ ਗਾਂਧੀ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਿਹਤ ਮੁਲਾਜ਼ਮਾਂ ‘ਤੇ ਹੋ ਰਹੇ ਹਮਲਿਆਂ ਬਾਰੇ ਚਿਤਾਵਨੀ ਦਿੱਤੀ। ਕਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਪ੍ਰੋਗਰਾਮ ਦਾ ਆਯੋਜਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤਾ ਗਿਆ ਸੀ। ਪੀਐੱਮ ਮੋਦੀ ਨੇ ਕਿਹਾ ਕਿ 25 ਸਾਲ ਦਾ ਮਤਲਬ ਹੈ ਕਿ ਇਹ ਯੂਨੀਵਰਸਿਟੀ ਆਪਣੀ ਯੁਵਾ ਅਵਸਥਾ ਵਿੱਚ ਹੈ। ਮੋਦੀ ਨੇ ਕਿਹਾ ਕਿ ਕਰੋਨਾ ਵਿਰੁੱਧ ਲੜਾਈ ‘ਚ ਮੈਡੀਕਲ ਭਾਈਚਾਰੇ ਅਤੇ ਸਾਡੇ ਕਰੋਨਾ ਯੋਧਿਆਂ ਨੇ ਸਖ਼ਤ ਮਿਹਨਤ ਕੀਤੀ ਹੈ। ਅਸਲ ‘ਚ ਡਾਕਟਰ ਅਤੇ ਮੈਡੀਕਲ ਸਟਾਫ਼ ਫ਼ੌਜੀ ਹੀ ਹਨ, ਉਹ ਵੀ ਬਿਨਾ ਕਿਸੇ ਫ਼ੌਜੀ ਵਰਦੀ ਦੇ। ਅਜਿਹੇ ਸਮੇਂ ਵਿੱਚ ਦੁਨੀਆ ਉਮੀਦ ਅਤੇ ਹਮਦਰਦੀ ਨਾਲ ਸਾਡੇ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ਼ ਅਤੇ ਵਿਗਿਆਨੀ ਭਾਈਚਾਰੇ ਨੂੰ ਵੇਖ ਰਹੀ ਹੈ। ਦੁਨੀਆ ਤੁਹਾਡੇ ਤੋਂ ਦੇਖਭਾਲ ਅਤੇ ਇਲਾਜ ਦੋਵੇਂ ਚਾਹੁੰਦੀ ਹੈ। ਕਰੋਨਾ ਵਾਇਰਸ ਸਾਡਾ ਇੱਕ ਅਣਦਿੱਖ ਦੁਸ਼ਮਣ ਹੈ, ਪਰ ਸਾਡੇ ਯੋਧੇ, ਸਿਹਤ ਕਰਮੀਆਂ ਦੀ ਜਿੱਤ ਪੱਕੀ ਹੈ।

Check Also

ਰਾਮਨੌਮੀ ਦਾ ਤਿਉਹਾਰ ਦੇਸ਼ ਅਤੇ ਵਿਦੇਸ਼ਾਂ ’ਚ ਧੂਮਧਾਮ ਨਾਲ ਮਨਾਇਆ ਗਿਆ

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਨਵੀਂ …