ਸਫਾਈ ਵਿਚ ਕਿਹਾ – ਬਿਆਨ ਵੱਖਰੇ ਸੰਦਰਭ ਵਿਚ ਦਿੱਤਾ ਗਿਆ ਸੀ
ਬਰੇਲੀ/ਬਿਊਰੋ ਨਿਊਜ਼ : ਕੇਂਦਰੀ ਕਿਰਤ ਤੇ ਰੋਜ਼ਗਾਰ ਮਾਮਲਿਆਂ ਦੇ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਆਪਣੇ ਸੰਸਦੀ ਖੇਤਰ ਬਰੇਲੀ ਵਿਚ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਆਪਣੇ ਮੰਤਰਾਲਾ ਦੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਉਤਰ ਭਾਰਤ ਦੇ ਲੋਕਾਂ ਦੀ ਯੋਗਤਾ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਦੇਸ਼ ਭਰ ਵਿਚ ਬਵਾਲ ਮਚ ਗਿਆ ਹੈ ਅਤੇ ਉਹ ਬੁਰੀ ਤਰ੍ਹਾਂ ਘਿਰ ਗਏ ਹਨ। ਗੰਗਵਾਰ ਦਾ ਬਿਆਨ ਸੋਸ਼ਲ ਮੀਡੀਆ ‘ਤੇ ਸੁਰਖੀਆਂ ਖੱਟ ਰਿਹਾ ਹੈ। ਵੈਸੇ ਸ਼ਨੀਵਾਰ ਨੂੰ ਦਿੱਤੇ ਬਿਆਨ ‘ਤੇ ਸੰਤੋਸ਼ ਗੰਗਵਾਰ ਨੇ ਅਗਲੇ ਦਿਨ ਸਫਾਈ ਵੀ ਦਿੱਤੀ। ਗੰਗਵਾਰ ਨੇ ਕਿਹਾ ਕਿ ਉਹ ਬਿਆਨ ਵੱਖਰੇ ਸੰਦਰਭ ਵਿਚ ਦਿੱਤਾ ਗਿਆ ਸੀ। ਉਨ੍ਹਾਂ ਮੰਨਿਆ ਕਿ ਸਕਿਲ ਦੀ ਕਮੀ ਹੈ ਅਤੇ ਸਰਕਾਰ ਨੇ ਸਕਿਲ ਡਿਵੈਲਮੈਂਟ ਮੰਤਰਾਲਾ ਨੌਕਰੀਆਂ ਮੁਤਾਬਕ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਵੀ ਸ਼ੁਰੂ ਕੀਤਾ ਹੈ।
ਦੇਸ਼ ਭਰ ਵਿਚ ਵਧਿਆ ਰੋਜ਼ਗਾਰ ਸੰਕਟ : ਗੰਗਵਾਰ ਦਾ ਇਹ ਬਿਆਨ ਨੈਸ਼ਨਲ ਸੈਂਪਲ ਸਰਵੇ ਦੇ ਉਸ ਡਾਟੇ ਦੇ ਉਲਟ ਹੈ, ਜੋ 2019 ਦੀਆਂ ਆਮ ਚੋਣਾਂ ਤੋਂ ਠੀਕ ਪਹਿਲਾਂ ਲੀਕ ਹੋ ਗਿਆ ਸੀ, ਜਿਸ ਦੇ ਮੁਤਾਬਕ ਦੇਸ਼ ਭਰ ਵਿਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿਚ ਸਭ ਤੋਂ ਹੇਠਲੇ ਪ ੱਧਰ ‘ਤੇ ਪਹੁੰਚ ਚੁੱਕੀ ਹੈ।
ਧਿਆਨ ਰਹੇ ਕਿ ਸੰਤੋਸ਼ ਗੰਗਵਾਰ ਨੇ ਕਿਹਾ ਸੀ ਕਿ ਦੇਸ਼ ਵਿਚ ਰੋਜ਼ਗਾਰ ਦੀ ਕਮੀ ਨਹੀਂ ਹੈ। ਸਾਡੇ ਉਤਰ ਭਾਰਤ ਵਿਚ ਜੋ ਨਿਯੁਕਤੀਆਂ ਕਰਨ ਆਉਂਦੇ ਹਨ, ਇਹ ਸਵਾਲ ਕਰਦੇ ਹਨ ਕਿ ਜਿਸ ਅਹੁਦੇ ਲਈ ਰੱਖ ਰਹੇ ਹਾਂ, ਉਨ੍ਹਾਂ ਗੁਣਾਂ ਵਾਲਾ ਵਿਅਕਤੀ ਸਾਨੂੰ ਘੱਟ ਮਿਲਦਾ ਹੈ। ਅੱਜ ਕੱਲ੍ਹ ਅਖਬਾਰਾਂ ਵਿਚ ਰੋਜ਼ਗਾਰ ਦੀ ਗੱਲ ਆ ਗਈ ਹੈ। ਅਸੀਂ ਇਸੇ ਮੰਤਰਾਲਾ ਨੂੰ ਦੇਖਣ ਦਾ ਕੰਮ ਕਰ ਰਹੇ ਹਾਂ, ਰੋਜ਼ ਹੀ ਇਸ ਦੀ ਨਿਗਰਾਨੀ ਕਰਦੇ ਹਾਂ। ਦੇਸ਼ ਭਰ ਵਿਚ ਰੋਜ਼ਗਾਰ ਦੀ ਕਮੀ ਨਹੀਂ ਹੈ, ਰੋਜ਼ਗਾਰ ਬਹੁਤ ਹੈ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …