Breaking News
Home / ਕੈਨੇਡਾ / Front / ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਚਾਲੇ ਹੀ ਛੱਡੀ ਨੀਤੀ ਆਯੋਗ ਦੀ ਮੀਟਿੰਗ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਚਾਲੇ ਹੀ ਛੱਡੀ ਨੀਤੀ ਆਯੋਗ ਦੀ ਮੀਟਿੰਗ


ਕਿਹਾ : ਮੇਰਾ ਮਾਈਕ ਬੰਦ ਕਰਕੇ ਮੈਨੂੰ ਮੀਟਿੰਗ ’ਚ ਬੋਲਣ ਨਹੀਂ ਦਿੱਤਾ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੀਤੀ ਆਯੋਗ ਦੀ ਮੀਟਿੰਗ ਵਿਚਾਲੇ ਹੀ ਛੱਡ ਕੇ ਚਲੇ ਗਏ। ਉਨ੍ਹਾਂ ਆਰੋਪ ਲਗਾਇਆ ਕਿ ਨੀਤੀ ਆਯੋਗ ਦੀ ਮੀਟਿੰਗ ’ਚ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ। ਮਮਮਾ ਬੈਨਰਜੀ ਨੇ ਕਿਹਾ ਕਿ ਜਦੋਂ ਮੈਂ ਪੁੱਛਿਆ ਕਿ ਮੈਨੂੰ ਬੋਲਣ ਤੋਂ ਕਿਉਂ ਰੋਕਿਆ ਗਿਆ ਅਤੇ ਇਹ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਵਿਚੋਂ ਸਿਰਫ਼ ਮੈਂ ਹੀ ਨੀਤੀ ਆਯੋਗ ਦੀ ਮੀਟਿੰਗ ਵਿਚ ਸਾਂ ਅਤੇ ਇਹ ਪੱਛਮੀ ਬੰਗਾਲ ਦਾ ਅਪਮਾਨ ਹੀ ਨਹੀਂ ਬਲਕਿ ਸਮੂਹ ਖੇਤਰੀ ਪਾਰਟੀਆਂ ਦਾ ਅਪਮਾਨ ਹੈ। ਮਮਤਾ ਨੇ ਮੀਟਿੰਗ ਤੋਂ ਇਕ ਦਿਨ ਪਹਿਲਾਂ ਨੀਤੀ ਆਯੋਗ ਨੂੰ ਖਤਮ ਕਰਕੇ ਯੋਜਨਾ ਆਯੋਗ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ‘ਇੰਡੀਆ ਬਲਾਕ’ ਦੀ ਪਾਰਟੀਆ ਵਾਲੇ 7 ਰਾਜਾਂ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਜਿਨ੍ਹਾਂ ’ਚ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਹਿਮਾਚਲ ਪ੍ਰਦੇਸ਼, ਪੰਜਾਬ, ਕੇਰਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਸ਼ਾਮਲ ਹਨ।

Check Also

ਸੁਪਰੀਮ ਕੋਰਟ ਨੇ ਨਵੇਂ ਵਕਫ ਕਾਨੂੰਨ ਤਹਿਤ ਨਿਯੁਕਤੀਆਂ ’ਤੇ ਲਗਾਈ ਰੋਕ

ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ …