ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇਸ਼ ਧ੍ਰੋਹ ਦੇ ਦੋਸ਼ੀ ਅਤੇ ਜ਼ਮਾਨਤ ‘ਤੇ ਰਿਹਾਅ ਹੋਏ ਜੇ. ਐਨ. ਯੂ. ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਕੇ ਬੁਰੀ ਤਰ੍ਹਾਂ ਨਾਲ ਫਸ ਗਏ ਹਨ। ਐਤਵਾਰ ਨੂੰ ਦੇਰ ਸ਼ਾਮ ਜੇ. ਐਨ. ਯੂ. ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਸ਼ਸ਼ੀ ਥਰੂਰ ਨੇ ਕਿਹਾ ਕਿ ਅੱਜ ਦੇ ਸਮੇਂ ਦਾ ਭਗਤ ਸਿੰਘ, ਕਨ੍ਹੱਈਆ ਕੁਮਾਰ ਹੈ। ਸ਼ਸ਼ੀ ਥਰੂਰ ਦੇ ਉਕਤ ਬਿਆਨ ਤੋਂ ਬਾਅਦ ਜਿਥੇ ਭਾਜਪਾ ਨੇ ਇਸ ਨੂੰ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਾਰ ਦਿੱਤਾ, ਉਥੇ ਕਾਂਗਰਸ ਪਾਰਟੀ ਦੇ ਨੇਤਾ ਵੀ ਇਸ ਬਿਆਨ ਤੋਂ ਕਿਨਾਰਾ ਕਰ ਰਹੇ ਹਨ। ਬਿਆਨ ਪ੍ਰਤੀ ਸ਼ਸ਼ੀ ਥਰੂਰ ਦਾ ਸਪੱਸ਼ਟੀਕਰਨ : ਸ਼ਸ਼ੀ ਥਰੂਰ ਨੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਸ਼ਹੀਦ ਭਗਤ ਸਿੰਘ ਦੀ ਤੁਲਨਾ ਕਨ੍ਹੱਈਆ ਨਾਲ ਕਰਨ ਦਾ ਬਿਲਕੁਲ ਨਹੀਂ ਸੀ। ਥਰੂਰ ਨੇ ਕਿਹਾ ਕਿ, ‘ਦਰਸ਼ਕਾਂ ਵਿਚੋਂ ਇਕ ਲੜਕੀ ਸੀ, ਜਿਸ ਨੇ ਭਗਤ ਸਿੰਘ ਦਾ ਜ਼ਿਕਰ ਕੀਤਾ ਅਤੇ ਮੈ ਕਿਹਾ ਕਿ ਭਗਤ ਸਿੰਘ ਵੀ ਕਨ੍ਹੱਈਆ ਦੀ ਤਰ੍ਹਾਂ ਹੀ ਸੀ। ਮੇਰਾ ਮਤਲਬ ਇਹ ਸੀ ਕਿ ਉਹ ਵੀ ਇਕ ਨੌਜਵਾਨ ਅਤੇ ਮਾਰਕਸਵਾਦੀ ਸੀ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …