ਚੀਨ ਨੇ ਕਿਹਾ, ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ‘ਚ ਜੋਖਮ ਲੈਣ ਦੀ ਤਾਕਤ ਵਧੀ
ਨਵੀਂ ਦਿੱਲੀ : ਚੀਨ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਭਾਰਤ ਦੀ ਡਿਪਲੋਮੇਸੀ ਦੀ ਚਮਕ ਪੂਰੀ ਦੁਨੀਆ ਵਿਚ ਦਿਖਾਈ ਦੇ ਰਹੀ ਹੈ। ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਭਾਰਤ ਵਿਚ ਜੋਖਮ ਉਠਾਉਣ ਦੀ ਤਾਕਤ ਵਧੀ ਹੈ। ਭਾਰਤ ਨੂੰ ਲੈ ਕੇ ਚੀਨ ਵਲੋਂ ਪਹਿਲੀ ਵਾਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਜਦ 73 ਦਿਨ ਤੱਕ ਚੱਲੇ ਡੋਕਲਾਮ ਵਿਵਾਦ ਵਿਚ ਭਾਰਤ ਨੂੰ ਜਿੱਤ ਮਿਲੀ ਸੀ। ਉਧਰ ਦੂਜੇ ਪਾਸੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨ ਦੇ ਮੁੱਦੇ ‘ਤੇ ਚਰਚਾ ਕੀਤੀ ਹੈ। ਪਰ ਗਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …